ਫਿਡੇ ਕੈਂਡੀਡੇਟਸ : ਪ੍ਰਗਿਆਨਾਨੰਦ ਭਾਰਤ ਦੇ ਬੈਸਟ ਖਿਡਾਰੀ ਦੇ ਤੌਰ ’ਤੇ ਸ਼ੁਰੂ ਕਰਨਗੇ ਮੁਹਿੰਮ

04/03/2024 11:08:47 AM

ਟੋਰੰਟੋ- ਨੌਜਵਾਨ ਸ਼ਤਰੰਜ ਖਿਡਾਰੀ ਆਰ. ਪ੍ਰਗਿਆਨਾਨੰਦ ਅਗਲੇ ਵਿਸ਼ਵ ਚੈਂਪੀਅਨਸ਼ਿਪ ਮੈਚ ਲਈ ਚੁਣੌਤੀ ਤੈਅ ਕਰਨ ਲਈ ਬੁੱਧਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ’ਚ 3 ਭਾਰਤੀ ਮੁਕਾਬਲੇਬਾਜ਼ਾਂ ’ਚੋਂ ਸਭ ਤੋਂ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਆਪਣੀ ਮੁਹਿੰਮ ਸ਼ੁਰੂ ਕਰਣਗੇ। ਪ੍ਰਗਿਆਨਾਨੰਦ ਦੇ ਨਾਲ ਡੀ. ਗੁਕੇਸ਼ ਅਤੇ ਵਿਦਿਤ ਗੁਜਰਾਤੀ ਟੂਰਨਾਮੈਂਟ ’ਚ ਚੁਣੌਤੀ ਪੇਸ਼ ਕਰਨਗੇ। ਲਗਭਗ 35 ਸਾਲਾਂ ਬਾਅਦ 8 ਖਿਡਾਰੀਆਂ ਦੇ ਇਸ ਟੂਰਨਾਮੈਂਟ ’ਚ 3 ਭਾਰਤੀਆਂ ਨੇ ਕੁਆਲੀਫਿਕੇਸ਼ਨ ਹਾਸਲ ਕੀਤੀ ਹੈ। ਕੁਝ ਮਾਹਿਰ ਭਾਰਤ ਨੂੰ ਸ਼ਤਰੰਜ ਦੀ ਦੁਨੀਆ ਦਾ ਨਵਾਂ ਰੂਸ ਮੰਨ ਰਹੇ ਹਨ ਕਿਉਂਕਿ ਪਹਿਲਾਂ ਅਜਿਹਾ ਦਬਦਬਾ ਸਿਰਫ ਰੂਸ ਦੇ ਖਿਡਾਰੀਆਂ ਦਾ ਹੀ ਦਿਸਦਾ ਸੀ। 18 ਸਾਲਾਂ ਦੇ ਪ੍ਰਗਿਆਨਾਨੰਦ ਭਾਰਤੀਆਂ ਵਿਚਾਲੇ ਰੇਟਿੰਗ ਦੇ ਅਨੁਸਾਰ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ਇਸ ਟੂਰਨਾਮੈਂਟ ’ਚ ਹਰ ਖਿਡਾਰੀ ਨੇ ਦੂਜੇ ਖਿਡਾਰੀ ਵਿਰੁੱਧ 2-2 ਮੁਕਾਬਲੇ ਖੇਡਣੇ ਹਨ। 22 ਅਪ੍ਰੈਲ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਜੇਤੂ ਅਗਲੇ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ’ਚ ਚੀਨ ਦੇ ਡਿੰਗ ਲਿਰੇਨ ਨੂੰ ਚੁਣੌਤੀ ਦੇਵੇਗਾ।
ਸਿਰਫ 17 ਸਾਲਾਂ ਦੀ ਉਮਰ ’ਚ ਗੁਕੇਸ਼ ਨੂੰ ਇਸ ਖੇਡ ਦੀਆਂ ਸ਼ਾਨਦਾਰ ਪ੍ਰਤਿਭਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਹ ਇਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ ਅਤੇ ਰਾਬਰਟ ਜੇਮਸ ਫਿਸ਼ਰ ਉਰਫ ਬਾਬੀ ਫਿਸ਼ਰ ਤੋਂ ਬਾਅਦ ਦੂਜਾ ਘੱਟ ਉਮਰ ਦਾ ਖਿਡਾਰੀ ਹੈ। ਫਿਸ਼ਰ ਨੇ 1959 ’ਚ ਸਿਰਫ 16 ਸਾਲਾਂ ਦੀ ਉਮਰ ’ਚ ਇਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਸੀ। ਫਿਸ਼ਰ ਦਾ ਰਿਕਾਰਡ 65 ਸਾਲਾਂ ਤੱਕ ਕਾਇਮ ਰਿਹਾ ਸੀ ਅਤੇ ਜੇ ਗੁਕੇਸ਼ ਇਸ ਨੂੰ ਜਿੱਤਦਾ ਹੈ ਤਾਂ ਉਹ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਮੁਕਾਬਲਾ ਪੇਸ਼ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੋਵੇਗਾ। ਵਿਦਿਤ ਗੁਜਰਾਤੀ ਨੂੰ ਵੀ ਛੇਤੀ ਹੀ ਲੈਣ ਹਾਸਲ ਕਰਨੀ ਪਵੇਗੀ।

Aarti dhillon

This news is Content Editor Aarti dhillon