ਫਰਿਆਲ ਮਖਦੂਮ ਤੇ ਆਮਿਰ ਖਾਨ ਫਿਰ ਹੋਏ ਇਕੱਠੇ

01/23/2018 5:30:43 AM

ਜਲੰਧਰ - ਅਮਰੀਕਾ ਦੇ ਚੈਂਪੀਅਨ ਬਾਕਸਰ ਆਮਿਰ ਖਾਨ ਨੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਸ਼ੌਕਤ ਦੀ ਬੇਟੀ ਫਰਿਆਲ ਮਖਦੂਮ ਨਾਲ ਵਿਆਹ ਕੀਤਾ ਸੀ। ਪੋਲੀਟੀਕਲ ਸਾਇੰਸ ਤੇ ਪੱਤਰਕਾਰੀ 'ਚ ਡਿਗਰੀ ਪ੍ਰਾਪਤ ਕਰਨ ਵਾਲੀ ਫਰਿਆਲ ਦੀ ਆਮਿਰ ਨਾਲ ਵਿਆਹ ਤੋਂ ਬਾਅਦ ਇਕ ਬੇਟੀ ਲਮਿਰਹਾ ਵੀ ਹੈ, ਜਿਹੜੀ 2014 'ਚ ਜਨਮੀ ਸੀ।


ਫਰਿਆਲ ਆਪਣੇ ਇਕ ਦੋਸਤ ਰਾਹੀਂ ਆਮਿਰ ਨੂੰ ਮਿਲੀ ਸੀ। ਹੌਲੀ-ਹੌਲੀ ਮੁਲਾਕਾਤਾਂ ਵਧੀਆਂ ਤੇ ਪਿਆਰ ਹੋ ਗਿਆ। ਦੋਵਾਂ ਵਿਚਾਲੇ ਵਿਆਹ ਤੋਂ ਬਾਅਦ ਹਾਲਾਂਕਿ ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਆਮਿਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਰਿਆਲ ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਬਾਕਸਰ ਜੋਸ਼ੁਹੂਆ ਨੂੰ ਇਸ ਦਾ ਕਾਰਨ ਦੱਸਿਆ ਸੀ। ਹਾਲਾਂਕਿ ਬਾਅਦ 'ਚ ਆਮਿਰ ਤੇ ਫਰਿਆਲ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਕਰ ਕੇ ਕਿਸੇ ਨੇ ਸ਼ਰਾਰਤ ਕੀਤੀ ਹੈ। ਹਾਲ ਹੀ 'ਚ ਦੋਵਾਂ ਨੇ ਫਿਰ ਤੋਂ ਇਕੱਠੇ ਨਜ਼ਰ ਆ ਕੇ ਅਜਿਹੇ ਚਰਚਿਆਂ 'ਤੇ ਰੋਕ ਲਾ ਦਿੱਤੀ ਹੈ ਕਿ ਉਹ ਵੱਖ ਹੋ ਰਹੇ ਹਨ। ਫਰਿਆਲ ਨੇ ਕਿਹਾ ਕਿ ਸਾਡੇ ਵਿਚਾਲੇ ਜੋ ਗਲਤਫਹਿਮੀਆਂ ਸਨ, ਬੈਠ ਕੇ ਅਸੀਂ ਉਨ੍ਹਾਂ ਨੂੰ ਦੂਰ ਕਰ ਲਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਆਮਿਰ ਨੇ ਉਸ ਪ੍ਰਤੀ ਪੂਰੀ ਈਮਾਨਦਾਰੀ ਦਿਖਾਈ।