ਫੇਨੇਸਤਾ ਓਪਨ : ਕ੍ਰਿਸ਼ ਅਤੇ ਡੇਨਿਮ ''ਚ ਹੋਵੇਗਾ ਖਿਤਾਬੀ ਮੁਕਾਬਲਾ

10/13/2018 8:59:27 AM

ਨਵੀਂ ਦਿੱਲੀ— ਛੇਵਾਂ ਦਰਜਾ ਪ੍ਰਾਪਤ ਗੁਜਰਾਤ ਦੇ ਕ੍ਰਿਸ਼ ਪਟੇਲ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਚੋਟੀ ਦਾ ਦਰਜਾ ਪ੍ਰਾਪਤ ਹਰਿਆਣਾ ਦੇ ਦਿਵੇਸ਼ ਗਹਿਲੋਤ ਨੂੰ ਸ਼ੁੱਕਰਵਾਰ ਨੂੰ ਇਕਤਰਫਾ ਅੰਦਾਜ਼ 'ਚ 6-3, 6-1 ਨਾਲ ਹਰਾ ਕੇ ਫੇਨੇਸਤਾ ਓਪਨ ਜੂਨੀਅਰ ਟੈਨਿਸ ਪ੍ਰਤੀਯੋਗਿਤਾ ਦੇ ਅੰਡਰ-16 ਵਰਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। 

ਕ੍ਰਿਸ਼ ਪਟੇਲ ਦਾ ਖਿਤਾਬ ਲਈ ਸ਼ਨੀਵਾਰ ਨੂੰ ਨੌਵਾਂ ਦਰਜਾ ਪ੍ਰਾਪਤ ਮੱਧ ਪ੍ਰਦੇਸ਼ ਦੇ ਡੇਨਿਮ ਯਾਦਵ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਆਰਯਨ ਭਾਟੀਆ ਨੂੰ 7-5, 6-1 ਨਾਲ ਹਰਾਇਆ। ਲੜਕੀਆਂ ਦੇ ਅੰਡਰ-16 ਵਰਗ ਦਾ ਫਾਈਨਲ 12ਵਾਂ ਦਰਜਾ ਪ੍ਰਾਪਤ ਤਾਮਿਲਨਾਡੂ ਦੀ ਵਿਪਾਸ਼ਾ ਮਹਿਰਾ ਅਤੇ ਮਹਾਰਾਸ਼ਟਰ ਦੀ ਗਾਰਗੀ ਪਵਾਰ ਵਿਚਾਲੇ ਖੇਡਿਆ ਜਾਵੇਗਾ। ਵਿਪਾਸ਼ਾ ਨੇ ਸੰਜਨਾ ਸਿਰੀਮਾਲਾ ਨੂੰ 7-6, 6-7,6-1 ਨਾਲ ਅਤੇ ਗਾਰਗੀ ਨੇ ਸੰਸਕ੍ਰਿਤੀ ਦਮੇਰਾ ਨੂੰ 5-7, 6-3, 6-0 ਨਾਲ ਹਰਾਇਆ।