ਏਅਰਪੋਰਟ ''ਤੇ ਲੋਡਿਡ ਗੰਨ ਨਾਲ ਫੜੀ ਗਈ ਮਹਿਲਾ ਰੈਸਲਰ ਟੈਰੀ

05/31/2019 1:21:54 AM

ਨਵੀਂ ਦਿੱਲੀ - ਸਾਬਕਾ ਮਹਿਲਾ ਰੈਸਲਰ ਟੈਰੀ ਰੂਨਲਸ ਨੂੰ ਅਮਰੀਕੀ ਟੈਮਪਾ ਇੰਟਰਨੈਸ਼ਨਲ ਏਅਰਪੋਰਟ 'ਤੇ ਲੋਡਿਡ ਗੰਨ ਨਾਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 90 ਦੇ ਦਹਾਕੇ ਵਿਚ ਰੈਸਲਿੰਗ ਜਗਤ ਵਿਚ ਚੰਗਾ ਨਾਂ ਕਮਾਉਣ ਵਾਲੀ 52 ਸਾਲਾ ਦੀ ਟੈਰੀ ਤੋਂ ਲੇਡਿਡ ਗਲੋਕ 9 ਐੱਮ. ਐੱਮ. ਹਥਿਆਰ ਮਿਲਿਆ ਸੀ। ਇਸ ਵਿਚ 11 ਬੁਲੇਟ ਸਨ। ਗ੍ਰਿਫਤਾਰੀ ਤੋਂ ਬਾਅਦ ਟੈਰੀ ਨੇ 2 ਹਜ਼ਾਰ ਡਾਲਰ ਦਾ ਬਾਂਡ ਭਰ ਕੇ ਜ਼ਮਾਨਤ ਲਈ। ਇਹ ਅਜਿਹਾ ਹਥਿਆਰ ਹੈ, ਜਿਸ ਦੀ ਟ੍ਰੈਵਲਿੰਗ ਦੌਰਾਨ ਨਾਲ ਲਿਜਾਣ ਦੀ ਸਾਫ ਤੌਰ 'ਤੇ ਮਨਾਹੀ ਹੈ। ਜੇਕਰ ਟੈਰੀ ਦੇ ਉਪਰ ਇਹ ਦੋਸ਼ ਸਾਬਤ ਹੋ ਗਿਆ ਤਾਂ ਉਸ ਨੂੰ 5 ਸਾਲ ਦੀ ਜੇਲ ਤੇ 5 ਹਜ਼ਾਰ ਪੌਂਡ ਜੁਰਮਾਨਾ ਵੀ ਲੱਗ ਸਕਦਾ ਹੈ। 


ਟੈਰੀ ਮਸ਼ਹੂਰ ਰੈਸਲਰ ਗੋਲਡ ਡਸਟ ਦੀ ਵਰੂਚ ਪਤਨੀ ਹੈ। 1996 ਵਿਚ ਡਬਲਯੂ. ਡਬਲਯੂ. ਈ. ਵਿਚ ਡੈਬਿਊ ਦੌਰਾਨ ਹੀ ਉਹ ਗੋਲਡ ਡਸਟ ਅਰਥਾਤ ਡਸਟਿਨ ਰੂਨਲਸ ਨਾਲ ਰਿਲੇਸ਼ਨਸ਼ਿਪ ਵਿਚ ਸੀ। ਉਸਦੀ ਇਕ ਬੇਟੀ ਡਿਕੋਟਾ ਵੀ ਹੈ। 2011 ਵਿਚ ਵੀ ਟੈਰੀ ਆਪਣੇ ਇਕ ਦੋਸਤ ਜੈਕ  ਕਾਰਨ ਚਰਚਾ ਵਿਚ ਆਈ ਸੀ।
ਦਰਅਸਲ ਜੈਕੀ ਨੇ ਟੈਰੀ ਨਾਲ ਕੁਝ ਅਸ਼ਲੀਲ ਫੋਟੋਆਂ ਖਿਚਵਾ ਕੇ ਆਪਣੇ ਦੋਸਤਾਂ ਨੂੰ ਭੇਜ ਦਿੱਤੀਆਂ ਸਨ। ਟੈਰੀ ਨੂੰ ਜੈਕ ਦੀ ਇਸ ਹਰਕਤ ਤੋਂ ਇੰਨਾ ਗੁੱਸਾ ਆਇਆ ਕਿ ਉਸ ਨੇ ਕੋਰਟ ਵਿਚ ਉਸਦੇ ਵਿਰੁੱਧ ਕੇਸ ਕਰ ਦਿੱਤਾ। ਉਸ ਨੇ ਕੋਰਟ ਤੋਂ ਮੰਗ ਕੀਤੀ ਕਿ ਉਹ ਜੈਕ 'ਤੇ ਅਜਿਹੀਆਂ ਫੋਟੋਆਂ ਦੇ ਇਸਤੇਮਾਲ 'ਤੇ ਰੋਕ ਲਾਏ। ਉਥੇ ਹੀ ਜੈਕ ਦਾ ਕਹਿਣਾ ਸੀ ਕਿ ਇਹ ਫੋਟੋਆਂ ਉਸ ਨੇ ਆਪਣੇ ਲਈ ਖਿੱਚੀਆਂ ਸਨ। ਉਹ ਪੂਰੀ ਤਰ੍ਹਾਂ ਨਾਲ ਉਸਦੀਆਂ ਹਨ। ਉਸਦੇ ਕੋਲ ਹੱਕ ਹੈ, ਅਜਿਹੀਆਂ ਫੋਟੋਆਂ ਕਿਸੇ ਨੂੰ ਵੀ ਭੇਜੇ ਜਾਂ ਡਿਲੀਟ ਕਰੇ। ਹਾਲਾਂਕਿ ਕੋਰਟ ਨੇ ਜੈਕ ਦੀ ਮੰਗ ਨੂੰ ਰੱਦ ਕਰਦਿਆਂ ਉਕਤ ਫੋਟੋਆਂ 'ਤੇ ਬੈਨ ਲਾ ਦਿੱਤਾ ਸੀ।

Gurdeep Singh

This news is Content Editor Gurdeep Singh