ਫੈਡਰਰ-ਨਡਾਲ ਸੈਮੀਫਾਈਨਲ ਤੋਂ ਇਕ ਕਦਮ ਦੂਰ

09/06/2017 3:13:08 AM

ਨਿਊਯਾਰਕ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੇ ਤੀਜੀ ਰੈਂਕਿੰਗ ਦੇ ਰੋਜਰ ਫੈਡਰਰ 'ਚ ਯੂ. ਐੱਸ. ਓਪਨ ਵਿਚ ਸੰਭਾਵਿਤ ਸੈਮੀਫਾਈਨਲ ਦਾ ਇੰਤਜ਼ਾਰ ਦੋਵਾਂ ਧਾਕੜਾਂ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਨਾਲ ਹੁਣ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਪੁਰਸ਼ ਸਿੰਗਲਜ਼ ਦੇ ਚੌਥੇ ਦੌਰ ਦੇ ਮੁਕਾਬਲਿਆਂ 'ਚ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਯੂਕ੍ਰੇਨ ਦੇ ਅਲੈਕਸਾਂਦ੍ਰ ਡੋਲਗੋਪੋਲੋਵ ਨੂੰ ਲਗਾਤਾਰ ਸੈੱਟਾਂ 'ਚ 6-2, 6-4, 6-1 ਨਾਲ ਮਾਤ ਦਿੱਤੀ, ਜਦਕਿ ਤੀਸਰਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਫੈਡਰਰ ਨੇ 33ਵੀਂ ਸੀਡ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਨੂੰ ਲਗਾਤਾਰ ਸੈੱਟਾਂ 'ਚ 6-4, 6-2, 7-5 ਨਾਲ ਹਰਾਇਆ।
ਸਾਲ 2009 ਦੇ ਚੈਂਪੀਅਨ ਤੇ ਬੁਖਾਰ ਤੋਂ ਪੀੜਤ 24ਵਾਂ ਦਰਜਾ ਪ੍ਰਾਪਤ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਛੇਵਾਂ ਦਰਜਾ ਪ੍ਰਾਪਤ ਆਸਟ੍ਰੇਲੀਆ ਦੇ ਡੋਮਿਨਿਕ ਥਿਏਮ ਨੂੰ 5 ਸੈੱਟਾਂ ਦੇ ਸੰਘਰਸ਼ 'ਚ 1-6, 2-6, 6-1, 7-6, 6-4 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪੋਤ੍ਰੋ ਲਈ ਹਾਲਾਂਕਿ ਅਗਲੀ ਚੁਣੌਤੀ ਮੁਸ਼ਕਲ ਹੋਣ ਵਾਲੀ ਹੈ, ਜਿਥੇ ਉਸ ਦੇ ਸਾਹਮਣੇ ਕੁਆਰਟਰ ਫਾਈਨਲ 'ਚ 5 ਵਾਰ ਦਾ ਯੂ. ਐੱਸ. ਓਪਨ ਚੈਂਪੀਅਨ ਫੈਡਰਰ ਹੋਵੇਗਾ।
ਨੰਬਰ ਵਨ ਨਡਾਲ ਨੇ ਵੀ ਆਪਣੇ ਮੈਚ 'ਚ ਆਰਾਮ ਨਾਲ ਜਿੱਤ ਦਰਜ ਕੀਤੀ ਤੇ ਫ੍ਰੈਂਚ ਓਪਨ ਚੈਂਪੀਅਨ ਹੁਣ ਆਖਰੀ-8 ਦੇ ਮੈਚ 'ਚ ਰੂਸ ਦੇ ਆਂਦ੍ਰੇ ਰੂਬਲੇਵ ਦਾ ਸਾਹਮਣਾ ਕਰੇਗਾ ਪਰ ਸਪੈਨਿਸ਼ ਖਿਡਾਰੀ ਨੂੰ 19 ਸਾਲ ਦੇ ਰੂਬਲੇਵ ਤੋਂ ਸਾਵਧਾਨ ਰਹਿਣਾ ਹੋਵੇਗਾ, ਜਿਸ ਨੂੰ 9ਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਨੇ 7-5, 7-6, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ।