ਫੈਡ ਕੱਪ : ਭਾਰਤੀ ਟੀਮ ਚੀਨ ਤੋਂ 0-2 ਨਾਲ ਹਾਰੀ

03/03/2020 11:53:40 PM

ਦੁਬਈ— ਰਤੁਜਾ ਭੋਂਸਲੇ ਦੇ ਪਹਿਲੇ ਮੁਕਾਬਲੇ 'ਚ ਹਾਰ ਤੋਂ ਬਾਅਦ ਅੰਕਿਤਾ ਰੈਨਾ ਨੇ ਵਿਸ਼ਵ ਦੀ ਨੰਬਰ 29 ਕਿਵਯਾਂਗ ਵਾਂਗ ਨੂੰ ਸਖਤ ਚੁਣੌਤੀ 'ਚ ਇਨ੍ਹਾਂ ਦੋਵਾਂ ਦੀ ਹਾਰ ਨਾਲ ਭਾਰਤ ਨੂੰ ਚੀਨ ਦੇ ਵਿਰੁੱਧ ਫੈਡ ਕੱਪ ਟੈਨਿਸ 'ਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਣੇ ਦੀ 23 ਸਾਲ ਦੀ ਖਿਡਾਰਨ ਰਤੁਜਾ ਨੇ ਚੀਨ ਦੀ ਵਿਸ਼ਵ ਰੈਂਕਿੰਗ 'ਚ 35ਵੇਂ ਸਥਾਨ 'ਤੇ ਕਬਜ਼ਾ ਸ਼ੁਆਈ ਝਾਂਗ ਨੂੰ ਸ਼ੁਰੂ 'ਚ ਸਖਤ ਚੁਣੌਤੀ ਦਿੱਤੀ। ਉਨ੍ਹਾਂ ਨੇ ਪਹਿਲੇ ਸੈੱਟ 'ਚ 3-1 ਦੀ ਬੜ੍ਹਤ ਕਾਇਮ ਕੀਤੀ ਪਰ ਸ਼ੁਆਈ ਨੇ ਆਖਰ 'ਚ ਇਕ ਘੰਟੇ 16 ਮਿੰਟ ਤਕ ਚੱਲੇ ਮੁਕਾਬਲੇ ਨੂੰ 6-4, 6-2 ਜਿੱਤ ਲਿਆ। ਅਜਿਹੇ 'ਚ ਅੰਕਿਤਾ 'ਤੇ ਸਾਰਾ ਦਾਰੋਮਦਾਰ ਟਿਕ ਗਿਆ ਸੀ। ਉਨ੍ਹਾਂ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ ਆਖਰ 'ਚ 2 ਘੰਟੇ 24 ਮਿੰਟ ਤਕ ਚੱਲੇ ਮੈਚ 'ਚ 6-1, 2-6, 4-6 ਨਾਲ ਹਾਰ ਗਈ। ਇਸ ਤਰ੍ਹਾਂ ਨਾਲ ਚੀਨ ਨੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ ਤੇ ਡਬਲਜ਼ ਮੈਚ ਰਸਮੀ ਬਣ ਗਿਆ। ਭਾਰਤ ਅਗਲੇ ਮੈਚ 'ਚ ਬੁੱਧਵਾਰ ਨੂੰ ਉਜ਼ਬੇਕਿਸਤਾਨ ਨਾਲ ਭਿੜੇਗਾ। 6 ਟੀਮਾਂ ਦੀ ਏਸ਼ੀਆ ਓਸ਼ਿਆਨਾ ਗਰੁੱਪ ਇਕ 'ਤੇ ਰਹਿਣ ਵਾਲੀ 2 ਟੀਮਾਂ ਪਲੇਅ  ਆਫ ਲਈ ਕੁਆਲੀਫਾਈ ਕਰੇਗੀ।

Gurdeep Singh

This news is Content Editor Gurdeep Singh