ਹੁਣ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ

02/15/2020 3:50:31 PM

ਨਵੀਂ ਦਿੱਲੀ : ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਖੇਡਣ ਆ ਰਹੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਡਰ ਘਰ ਕਰਨ ਲੱਗ ਪਿਆ ਹੈ। ਚੈਂਪੀਅਨਸ਼ਿਪ ਵਿਚ ਖੇਡਣ ਵਾਲੇ ਦੇਸ਼ਾਂ ਵਿਚ ਇਹ ਜਾਣਕਾਰੀ ਜ਼ਰੂਰੀ ਹੋ ਗਈ ਹੈ ਕਿ ਇਸ ਵਿਚ ਚੀਨ ਹਿੱਸਾ ਲੈ ਰਿਹਾ ਹੈ ਜਾਂ ਨਹੀਂ। ਅਸਲ ਵਿਚ ਇਹ ਸੱਚ ਹੈ ਕਿ ਭਾਰਤੀ ਕੁਸ਼ਤੀ ਸੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਚੀਨ ਦੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਖੇਡਣ ਨੂੰ ਲੈ ਕੇ ਫੋਨ ਆ ਰਹੇ ਹਨ। ਦੇਸ਼ ਸਿਰਫ ਇਹ ਜਾਣਕਾਰੀ ਮੰਗ ਰਹੇ ਹਨ ਕਿ ਚੀਨ ਇਸ ਚੈਂਪੀਅਨਸ਼ਿਪ ਵਿਚ ਖੇਡ ਰਿਹਾ ਹੈ ਜਾਂ ਨਹੀਂ। ਕੁਸ਼ਤੀ ਸੰਘ ਦਾ ਇਹੀ ਜਵਾਬ ਹੁੰਦਾ ਹੈ ਕਿ ਉਨ੍ਹਾਂ ਨੂੰ ਅਜੇ ਤਕ ਵੀਜ਼ਾ ਜਾਰੀ ਨਹੀਂ ਹੋਇਆ ਪਰ ਕੋਸ਼ਿਸ਼ਾਂ ਜਾਰੀ ਹਨ।

ਮਿਡਲ ਈਸਟ ਦੇਸ਼ਾਂ ਨੂੰ ਹੈ ਸਭ ਤੋਂ ਵੱਧ ਚਿੰਤਾ

ਕੁਸ਼ਤੀ ਸੰਘ ਦੇ ਇਕ ਅਫਸਰ ਦੇ ਮੁਤਾਬਕ ਉਸ ਵਿਚ ਰੋਜ਼ਾਨਾ ਕਈ ਦੇਸ਼ ਚੀਨ ਨਾਲ ਖੇਡਣ ਨੂੰ ਲੈ ਕੇ ਜਾਣਕਾਰੀ ਮੰਗ ਰਹੇ ਹਨ।  ਹਾਲਾਂਕਿ ਚੀਨੀ ਪਹਿਲਵਾਨਾਂ ਨੂੰ ਅਜੇ ਤਕ ਵੀਜ਼ਾ ਜਾਰੀ ਨਹੀਂ ਹੋਇਆ ਹੈ। ਚੀਨੀ ਦਲ ਨੂੰ ਤੈਅ ਪ੍ਰੋਗਰਾਮ ਮੁਤਾਬਕ 16 ਫਰਵਰੀ ਨੂੰ ਦਿੱਲੀ ਆਉਣਾ ਹੈ। ਜਿਸ ਤਰ੍ਹਾਂ ਨਾਲ ਦੇਸ਼ ਚੀਨ ਦੇ ਬਾਰੇ ਜਾਣਕਾਰੀ ਮੰਗ ਰਹੇ ਹਨ, ਉਸ ਤੋਂ ਸਾਫ ਹੈ ਕਿ ਜ਼ਿਆਦਾਤਰ ਦੇਸ਼ ਚੀਨੀ ਪਹਿਲਵਾਨਾਂ ਤੋਂ ਬਚਣਾ ਚੁਹੰਦੇ ਹਨ। ਸਭ ਤੋਂ ਵੱਧ ਚਿੰਤਾ ਮੱਧ ਪੂਰਬੀ ਏਸ਼ੀਆ ਦੇ ਦੇਸ਼ਾਂ ਵਿਚ ਹੈ। ਸੀਰੀਆ, ਜਾਰਡਨ, ਕੁਵੈਤ ਵਰਗੇ ਦੇਸ਼ ਕੁਸ਼ਤੀ ਸੰਘ ਨੂੰ ਕਈ ਵਾਰ ਫੋਨ ਕਰ ਚੁੱਕੇ ਹਨ। ਉੱਤਰ ਕੋਰੀਆ ਤੋਂ ਬਾਅਦ ਤੁਰਕਮੇਨਿਸਤਾਨ ਨੇ ਵੀ ਚੈਂਪੀਅਨਸ਼ਿਪ ਤੋਂ ਨਾਂ ਵਾਪਸ ਲੈ ਲਿਆ। ਉਨ੍ਹਾਂ ਦੀ ਸਰਕਾਰ ਨੇ ਚੈਂਪੀਅਨਸ਼ਿਪ ਵਿਚ ਖੇਡਣ ਨੂੰ ਮੰਜ਼ੂਰੀ ਨਹੀਂ ਦਿੱਤੀ।

ਵੀਜ਼ਾ ਮਿਲਣਾ ਹੁੰਦਾ ਜਾ ਰਿਹੈ ਮੁਸ਼ਕਿਲ

ਕੁਸ਼ਤੀ ਦੀ ਸਰਵਉੱਚ ਕੌਮਾਂਤਰੀ ਸੰਸਥਾ ਯੂ. ਡਬਲਯੂ. ਡਬਲਯੂ. ਨੇ ਚੀਨ ਨੂੰ ਵੀਜ਼ਾ ਦਿੱਤੇ ਜਾਣ ਬਾਰੇ ਕੁਸ਼ਤੀ ਸੰਘ ਨੂੰ ਸਖਤੀ ਨਾਲ ਕਹਿ ਦਿੱਤਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਉਨ੍ਹਾਂ ਵਿਚ ਚੀਨ ਨੂੰ ਵੀਜ਼ਾ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਦਿਸ ਰਿਹਾ ਹੈ। ਚੀਨ ਦੀ ਟੀਮ ਨੂੰ 16 ਫਰਵਰੀ ਨੂੰ ਪਹੁੰਚਣਾ ਹੈ ਅਤੇ ਸ਼ਨੀਵਾਰ ਨੂੰ ਬੀਜਿੰਗ ਵਿਚ ਭਾਰਤੀ ਦੂਤਘਰ ਬੰਦ ਰਹੇਗਾ। ਚੀਨ ਨੂੰ ਹੁਣ ਤਕ ਸਿਹਤ ਅਤੇ ਵਿਦੇਸ਼ ਮੰਤਰਾਲੇ ਦੀ ਵੀ ਹਰੀ ਝੰਡੀ ਨਹੀਂ ਮਿਲੀ। ਚੀਨ ਨੂੰ ਵੀਜ਼ਾ ਜਾਰੀ ਕੀਤੇ ਜਾਣ ਦੀ ਸਥਿਤੀ ਵਿਚ ਕੁਸ਼ਤੀ ਸੰਘ ਨੂੰ ਯੂ. ਡਬਲਯੂ. ਡਬਲਯੂ. ਅਤੇ ਕੌਮਾਂਤਰੀ ਓਲੰਪਿਕ ਪਰੀਸ਼ਦ ਦੀ ਕਾਰਵਾਈ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਵੀਜ਼ਾ ਦਾ ਮੁੱਦਾ ਕਿੰਨਾ ਡੂੰਘਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਸੰਘ 'ਤੇ ਇਸ ਮੁੱਦੇ 'ਤੇ ਦਬਾਅ ਬਣਾਇਆ ਹੋਇਆ ਹੈ। ਕੁਸ਼ਤੀ ਸੰਘ ਦੇ ਅਹੁਦੇਦਾਰਾਂ ਨੇ ਸ਼ੁੱਕਰਵਾਰ ਨੂੰ ਖੇਡ ਸਕੱਤਰ ਰਾਧੇਸ਼ਾਮ ਜੂਲਾਨਿਆ ਨਾਲ ਮੁਲਾਕਾਤ ਵਿਚ ਪਾਕਿਸਤਾਨ, ਚੀਨ ਨੂੰ ਵੀਜ਼ਾ ਜਾਰੀ ਕੀਤੇ ਜਾਣ ਦੀ ਬੇਨਤੀ ਕੀਤੀ ਹੈ। ਪਾਕਿ ਵਿਦੇਸ਼ ਮੰਤਰਾਲੇ ਵੱਲੋਂ ਹਰੀ ਝੰਡੀ ਮਿਲ ਗਈ ਹੈ। ਉਸ ਦੇ 5 ਪਹਿਲਵਾਨਾਂ ਨੂੰ ਸੋਮਵਾਰ