ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸਰਵਸ੍ਰੇਸ਼ਠ ਖਿਡਾਰਨ ਦਾ ਪੁਰਸਕਾਰ ਮਿਲਿਆ

04/24/2019 4:58:27 PM

ਕੋਲਕਾਤਾ : ਭਾਰਤੀ ਮਹਿਲਾ ਟੀਮ ਦੀ ਸਟਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਮੰਗਲਵਾਰ ਨੂੰ ਇੱਥੇ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਸਾਲਾਨਾ ਪੁਰਸਕਾਰਾਂ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰਨ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬੰਗਾਲ ਦੀ ਰਣਜੀ ਟਰਾਫੀ ਚੈਂਪੀਅਨ ਦੇ ਕਪਤਾਨ ਅਤੇ ਸਾਬਕਾ ਰਾਸ਼ਟਰੀ ਚੋਣਕਾਰਾਂ ਸੰਬਰਨ ਬੈਨਰਜੀ ਅਤੇ ਸਾਬਕਾ ਭਾਰਤੀ ਫੁੱਟਬਾਲਰ ਸੁਕੁਮਾਰ ਸਮਾਜਪਤੀ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜਿਆ ਗਿਆ।

ਬ੍ਰਿਜ ਵਿਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਣਬ ਅਤੇ ਸ਼ਿਵਨਾਥ ਡਿ ਸਰਕਾਰ, ਭਾਰਤ ਦੀ ਕਬੱਡੀ ਟੀਮ ਦੀ ਕਪਤਾਨ ਪਾਇਲ ਚੌਧਰੀ ਅਤੇ ਨੌਜਵਾਨ ਸ਼ਤਰੰਜ ਖਿਡਾਰੀ ਨੀਲਾਸ਼ ਸਾਹਾ ਨੂੰ ਖਾਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਰਤ ਅਤੇ ਏ. ਟੀ. ਕੇ ਦੇ ਪ੍ਰੀਤਮ ਕੋਟਲ ਨੂੰ ਸਰਵਸ੍ਰੇਸ਼ਠ ਫੁੱਟਬਾਲਰ ਜਦਕਿ ਤਨੁਸ਼ਰੀ ਨੂੰ ਸਰਵਸ੍ਰੇਸ਼ਠ ਕ੍ਰਿਕਟਰ ਦਾ ਐਵਾਰਡ ਮਿਲਿਆ। ਸਰਵਸ੍ਰੇਸ਼ਠ ਐਥਲੀਟ ਦਾ ਪੁਰਸਕਾਰ ਲਿਲੀ ਦਾਸ ਨੂੰ ਦਿੱਤਾ ਗਿਆ।