ਦੱਖਣੀ ਕੋਰੀਆ 'ਚ ਬੇਸਬਾਲ ਮੈਚ ਰਾਹੀਂ ਪ੍ਰਸ਼ੰਸਕਾਂ ਦੀ ਸਟੇਡੀਅਮ ਵਿਚ ਵਾਪਸੀ

07/26/2020 7:35:39 PM

ਸੋਲ– ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਘੱਟ ਹੋਣ ਤੋਂ ਬਾਅਦ ਦੱਖਣੀ ਕੋਰੀਆ ਦੀਆਂ ਪੇਸ਼ੇਵਰ ਖੇਡਾਂ 'ਚ ਦਰਸ਼ਕ ਸਟੇਡੀਅਮ ਵਿਚ ਆਉਣ ਲੱਗੇ ਹਨ, ਜਿਸ ਦੀ ਸ਼ੁਰੂਆਤ ਐਤਵਾਰ ਨੂੰ ਬੇਸਬਾਲ ਦੇ ਮੈਚ ਰਾਹੀਂ ਹੋਈ। ਅਧਿਕਾਰੀਆਂ ਤੋਂ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮਾਸਕ ਲਾਏ ਪ੍ਰਸ਼ੰਸਕ ਜੈਮਿਸਲ ਬੇਸਬਾਲ ਸਟੇਡੀਅਮ ਵਿਚ ਡੋਸਨ ਬੀਅਰਸ ਤੇ ਐੱਲ. ਜੀ. ਟ੍ਰਿਨਸ ਵਿਚਾਲੇ ਇਕ ਮੈਚ ਦੌਰਾਨ ਆਪਣੀ-ਆਪਣੀ ਟੀਮ ਦੀ ਹੌਸਲਾਅਫਜ਼ਾਈ ਕਰਦੇ ਦਿਸੇ।


ਦੱਖਣੀ ਕੋਰੀਆ ਵਿਚ ਕੋਵਿਡ-19 ਮਹਾਮਾਰੀ ਦੇ ਕਾਰਣ ਮੁਲਤਵੀ ਹੋਈਆਂ ਪੇਸ਼ੇਵਰ ਖੇਡਾਂ ਦੀ ਦਰਸ਼ਕਾਂ ਦੇ ਬਿਨਾਂ ਮਈ ਵਿਚ ਵਾਪਸੀ ਹੋ ਗਈ ਸੀ। ਕੋਰੀਆ ਬੇਸਬਾਲ ਸੰਘਠਨ ਨੇ ਐਤਵਾਰ ਨੂੰ ਸਟੇਡੀਅਮ ਦੀ ਸਮਰੱਥਾ ਦੇ 10 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਸੀ। ਸਟੇਡੀਅਮ ਵਿਚ ਆਉਣ ਵਾਲੇ ਪ੍ਰਸ਼ੰਸਕਾਂ ਦਾ ਤਾਪਮਾਨ ਮਾਪਿਆ ਗਿਆ। ਉਨ੍ਹਾਂ ਲਈ ਮਾਸਕ ਦਾ ਇਸਤੇਮਾਲ ਜ਼ਰੂਰੀ ਸੀ, ਜਿਨ੍ਹਾਂ ਨੂੰ ਦੂਰੀ ਬਣਾ ਕੇ ਬੈਠਣਾ ਪਿਆ। ਸਟੇਡੀਅਮ ਵਿਚ ਦਰਸ਼ਕਾਂ ਦੇ ਖਾਣਾ-ਖਾਣ ਤੇ ਬੀਅਰ ਪੀਣ ਆਦਿ 'ਤੇ ਪਾਬੰਦੀ ਹੈ।

Gurdeep Singh

This news is Content Editor Gurdeep Singh