ਫਰਜ਼ੀ ਪਾਸਪੋਰਟ : ਰੋਨਾਲਡਿਨ੍ਹੋ ਹੁਣ ਵੀ ਹੋਟਲ ''ਚ ਨਜ਼ਰਬੰਦ

05/14/2020 6:51:28 PM

ਨਵੀਂ ਦਿੱਲੀ— ਬ੍ਰਾਜ਼ੀਲ ਫੁੱਟਬਾਲ ਟੀਮ ਦੇ ਧਾਕੜ ਖਿਡਾਰੀ ਰੋਨਾਲਡਿਨ੍ਹੋ ਦੇ ਵਕੀਲ ਨੇ ਇਹ ਉਮੀਦ ਜਤਾਈ ਹੈ ਕਿ ਸਾਬਕਾ ਫੁੱਟਬਾਲਰ ਨੂੰ ਜਾਲੀ ਪਾਸਪੋਰਟ ਦੇ ਕਾਰਨ ਪੈਰਾਗਵੇ 'ਚ 2 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਜੇਲ 'ਚ ਬਿਤਾਉਣ ਤੋਂ ਬਾਅਦ ਸਵਦੇਸ਼ ਜਾਣ ਦੀ ਆਗਿਆ ਮਿਲ ਜਾਵੇਗੀ। ਬਚਾਅ ਪੱਖ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਰੋਨਾਲਡਿਨ੍ਹੋ ਤੇ ਉਸਦੇ ਭਰਾ ਨੂੰ ਸਵਦੇਸ਼ ਵਾਪਸ ਜਾਣ ਦੀ ਆਗਿਆ ਦੇਣ ਦੇ ਲਈ ਅਭੀਯੋਜਨ ਪੱਖ ਸਮਝਾਉਣ ਦੀ ਉਮੀਦ ਕਰ ਰਹੇ ਹਾਂ। ਅਸੀਂ ਜਾਂਚ ਖਤਮ ਹੋਣ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਕਦੇ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਦਾ ਪੁਰਸਕਾਰ ਜਿੱਤਣ ਵਾਲੇ ਰੋਨਾਲਡਿਨ੍ਹੋ ਤੇ ਉਸਦੇ ਭਰਾ ਨੂੰ ਦੋਸ਼ੀ ਪਾਏ ਜਾਣ 'ਤੇ ਪੰਜ ਸਾਲ ਦੀ ਜੇਲ ਦੀ ਸਜਾ ਹੋ ਸਕਦੀ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਜਾਲੀ ਪਾਸਪੋਰਟ 'ਤੇ ਪੈਰਾਗਵੇ 'ਚ ਪ੍ਰਵੇਸ਼ ਕਰਨ 'ਤੇ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਜੇਲ 'ਚ ਬਿਤਾਇਆ ਸੀ।
ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ 16 ਲੱਖ ਡਾਲਰ ਦੀ ਜਮਾਨਤ ਰਾਸ਼ੀ ਜਮਾ ਕੀਤੀ। ਇਨ੍ਹਾਂ ਨੂੰ ਅਪ੍ਰੈਲ ਤੋਂ ਪੈਰਾਗਵੇ ਦੀ ਰਾਜਧਾਨੀ ਆਸੁਨਸਿਯੋਨ ਦੇ ਪਾਲਮਾਰੋਗਾ ਹੋਟਲ 'ਚ ਨਜ਼ਰਬੰਦ ਰੱਖਿਆ ਗਿਆ ਹੈ। ਬਾਰਸੀਲੋਨ, ਏ ਸੀ ਮਿਲਾਨ ਤੇ ਪੈਰਿਸ ਦੀ ਨੁਮਾਇੰਦਗੀ ਕਰ ਚੁੱਕੇ ਰੋਨਾਲਡਿਨ੍ਹੋ ਨੂੰ 2005 'ਚ ਬੈਲਨ ਡੀਓਰ ਪੁਰਸਕਾਰ ਮਿਲਿਆ ਸੀ।

Gurdeep Singh

This news is Content Editor Gurdeep Singh