ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹਰ ਮੈਚ ਇਕ ਸਬਕ : ਰਾਹੁਲ

12/12/2019 6:30:30 PM

ਮੁੰਬਈ : ਭਾਰਤੀ ਓਪਨਰ ਲੋਕੇਸ਼ ਰਾਹੁਲ ਦਾ ਮੰਨਣਾ ਹੈ ਕਿ ਆਸਟਰੇਲੀਆ ਵਿਚ ਸਾਲ 2020 ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹਰ ਮੁਕਾਬਲਾ ਇਕ ਸਬਕ ਦੀ ਤਰ੍ਹਾਂ ਹੈ। ਭਾਰਤ ਨੇ ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਵੈਸਟਇੰਡੀਜ਼ ਵਿਰੁੱਧ ਫੈਸਲਾਕੁੰਨ ਮੈਚ ਬੁੱਧਵਾਰ ਨੂੰ 67 ਦੌੜਾਂ ਨਾਲ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਮੈਚ ਵਿਚ 91 ਦੌੜਾਂ ਦੀ ਪਾਰੀ ਲਈ ਰਾਹੁਲ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।

ਮੈਚ ਤੋਂ ਬਾਅਦ ਓਪਨਿੰਗ ਬੱਲੇਬਾਜ਼ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਉਸਦੇ ਲਈ ਹਰ ਮੈਚ ਇਕ ਸਬਕ ਦੀ ਤਰ੍ਹਾਂ ਹੈ ਤੇ ਉਹ ਸੀਰੀਜ਼ ਵਿਚ ਆਪਣਾ ਯੋਗਦਾਨ ਦੇ ਕੇ ਕਾਫੀ ਖੁਸ਼ ਹੈ। ਰਾਹੁਲ ਨੇ ਕਿਹਾ, ''ਇਸ ਮੈਚ ਵਿਚ ਵਿਰਾਟ ਤੇ ਰੋਹਿਤ ਦੋਵੇਂ ਹੀ ਹਮਲਾਵਰ ਮੂਡ ਵਿਚ ਖੇਡਣ ਉਤਰੇ ਸੀ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਸੀਰੀਜ਼ ਜਿੱਤ ਲਈ। ਵਿਸ਼ਵ ਕੱਪ ਤੋਂ ਪਹਿਲਾਂ ਤਾਂ ਹਰ ਮੈਚ ਅਹਿਮ ਹੈ।''