ਓਲਿਵਾ ਨਾਲ ਡਰਾਅ ਖੇਡ ਕੇ ਵੀ ਈਨਯਾਨ ਚੋਟੀ ''ਤੇ

07/12/2018 3:42:50 AM

ਬਾਰਸੀਲੋਨਾ — 41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਈਨਯਾਨ ਪੀ. ਨੇ 7ਵੇਂ ਰਾਊਂਡ ਵਿਚ ਕਿਊਬਾ ਦੇ ਗ੍ਰੈਂਡ ਮਾਸਟਰ ਓਲਿਵਾ ਕੇਵਲ ਨਾਲ ਡਰਾਅ ਖੇਡਦੇ ਹੋਏ 6 ਅੰਕਾਂ ਨਾਲ ਆਪਣੀ ਅੱਧੇ ਅੰਕ ਦੀ ਬੜ੍ਹਤ ਬਰਕਰਾਰ ਰੱਖੀ। ਉਸ ਨੂੰ ਟਾਪ ਸੀਡ ਅਜ਼ਰਬੈਜਾਨ ਦੇ ਗਾਦਿਰ ਗੁਸੀਮੋਵ ਅਤੇ ਕਿਊਬਾ ਦੇ ਗ੍ਰੈਂਡ ਮਾਸਟਰ ਈਸ਼ਾਨ ਰੋਨਾਲਡੋ ਵਿਚਾਲੇ ਮੈਚ ਬੇਨਤੀਜਾ ਰਹਿਣ ਦਾ ਫਾਇਦਾ ਮਿਲਿਆ ਅਤੇ ਅਜੇ ਵੀ ਗਾਦਿਰ 5.5 ਅੰਕਾਂ 'ਤੇ ਖੇਡ ਰਿਹਾ ਹੈ। ਉਥੇ ਹੀ ਨੰਨ੍ਹੇ ਓਮ ਕਦਮ ਨੂੰ ਅੱਜ ਮੇਜ਼ਬਾਨ ਸਪੇਨ ਦੇ ਤਜਬੇਕਾਰ ਗ੍ਰੈਂਡ ਮਾਸਟਰ ਅਸਿਸ ਗਰਗਤਾਗਲੀ ਨੇ ਹਰਾਇਆ। ਸਾਬਕਾ ਜੇਤੂ ਹਿਮਾਂਸ਼ੂ ਸ਼ਰਮਾ ਨੇ ਪੇਰੂ ਦੇ ਕੋਰੀ ਕੇਵੇਨ ਨੂੰ ਹਰਾਉਂਦੇ ਹੋਏ ਮੁੜ ਚੋਟੀ ਦੇ 10 ਵਿਚ ਵਾਪਸੀ ਕਰ ਲਈ ਹੈ।