ਹਾਰ ਕੇ ਵੀ ਫਾਈਟਰ ਨੂੰ ਮਿਲੇ ਕਰੋੜਾਂ ਰੁਪਏ, ਗਮ ਭੁਲਾਉਣ ਲਈ ਚੁੱਕਿਆ ਇਹ ਕਦਮ

09/13/2017 3:03:31 PM

ਨਵੀਂ ਦਿੱਲੀ— ਹੁਣ ਤੱਕ ਦੀ ਸਭ ਤੋਂ ਮਹਿੰਗੀ ਫਾਈਟ ਵਿਚ ਫਲਾਏ ਮੇਵੇਦਰ ਹੱਥੋਂ ਬੁਰੀ ਤਰ੍ਹਾਂ ਹਾਰਨ ਦੇ ਬਾਅਦ ਕਾਨਰ ਮੈਕਗਰੇਗੋਰ ਆਪਣਾ ਆਗਮ ਭੁਲਾਉਣ ਵਿਚ ਲੱਗੇ ਹਨ। ਹਾਲਾਂਕਿ, ਮੈਕਗਰੇਗੋਰ ਦੇ ਦੁੱਖ ਨੂੰ ਭੁਲਾਉਣ ਦਾ ਤਰੀਕਾ ਬੇਹੱਦ ਅਜੀਬ ਹੈ। ਮੈਕਗਰੇਗੋਰ ਨੇ ਹਾਲ ਹੀ ਵਿਚ ਇਕ 100 ਫੁੱਟ ਦੇ ਯਾਟ (ਕਿਸ਼ਤੀ) ਨੂੰ ਕਿਰਾਏ ਉੱਤੇ ਲਿਆ ਅਤੇ ਇਸ ਕਿਸ਼ਤੀ ਨਾਲ ਸਪੇਨ ਘੁੰਮ ਰਹੇ ਹਨ। ਕਿਸ਼ਤੀ ਵਿਚ ਉਨ੍ਹਾਂ ਨਾਲ ਉਨ੍ਹਾਂ ਦੇ ਦੋਸਤ ਅਤੇ ਉਨ੍ਹਾਂ ਦੀ ਪ੍ਰੇਮਿਕਾ ਵੀ ਹੈ, ਜਿਨ੍ਹਾਂ ਨਾਲ ਉਹ ਮਸਤੀ ਕਰਦੇ ਨਜ਼ਰ ਆਏ।
ਫਾਈਟ ਹਾਰ ਕੇ ਵੀ ਮਿਲੇ 640 ਕਰੋੜ
ਆਪਣੇ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ ਵਿਚ ਇਕ ਵੀ ਮੈਚ ਨਾ ਹਾਰਨੇ ਵਾਲੇ ਬਾਕਸਿੰਗ ਲੈਜੇਂਡ ਫਲਾਇਡ ਮਣੀ ਮੇਵੇਦਰ ਨੇ ਮੈਕਗਰੇਗੋਰ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਸੀ। 40 ਸਾਲ ਦੇ ਮੇਵੇਦਰ ਨੇ ਸਭ ਤੋਂ ਮਹਿੰਗੇ ਮੁਕਾਬਲੇ ਵਿੱਚ ਇਸ ਮਿਕਸਡ ਮਾਰਸ਼ਲ ਆਰਟਸ ਸੁਪਰਸਟਾਰ ਨੂੰ ਹਰਾ ਕੇ ਆਪਣੇ ਕਰੀਅਰ ਵਿਚ 50-0 ਦਾ ਰਿਕਾਰਡ ਬਣਾ ਲਿਆ ਹੈ। ਇਨ੍ਹਾਂ ਦੋ ਦਿੱਗਜਾਂ ਦੀ ਫਾਈਟ ਵਿਚ ਅਰਬਾਂ ਰੁਪਇਆ ਦੀ ਰਾਸ਼ੀ ਦਾਂਵ ਉੱਤੇ ਲੱਗੀ ਸੀ। ਪ੍ਰਮੋਟਰਾਂ ਮੁਤਾਬਕ ਇਸ ਫਾਈਟ ਵਿਚ ਮੇਵੇਦਰ ਉੱਤੇ 600 ਮਿਲੀਅਨ ਡਾਲਰ ਯਾਨੀ ਕਰੀਬ 3832 ਕਰੋੜ ਰੁਪਏ ਦਾਂਵ ਉੱਤੇ ਲੱਗੇ ਸਨ। ਉਥੇ ਹੀ ਹਾਰਨ ਦੇ ਬਾਵਜੂਦ ਮੈਕਗਰੇਗੋਰ ਨੂੰ 100 ਮਿਲੀਅਨ ਡਾਲਰ ਯਾਨੀ ਕਰੀਬ 640 ਕਰੋੜ ਰੁਪਏ ਮਿਲੇ।