EngvsSa : ਟੈਸਟ ਮੈਚਾਂ ''ਚ ਨੋ ਗੇਂਦ ''ਤੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣਿਆ ਇਹ ਖਿਡਾਰੀ

07/07/2017 12:22:41 AM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ 'ਚ ਪਾਕਿਸਤਾਨ ਖਿਲਾਫ ਜਸਪ੍ਰੀਤ ਬੁਮਰਾਹ ਦੀ ਨੋ ਗੇਂਦ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਉਸ ਨੋ ਗੇਂਦ ਦੇ ਕਾਰਨ ਪਾਕਿਸਤਾਨ ਨੇ ਭਾਰਤ ਖਿਲਾਫ 338 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ ਸੀ। ਨਤੀਜ਼ਾ ਇਹ ਹੋਇਆ ਸੀ ਕਿ ਭਾਰਤ ਇਹ ਮੈਚ 108 ਦੌੜਾਂ ਨਾਲ ਹਾਰ ਗਿਆ ਸੀ।
ਇਸ ਤਰ੍ਹਾਂ ਹੀ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਦੇਖਣ ਨੂੰ ਮਿਲਿਆ। ਜਦੋਂ ਦੱਖਣੀ ਅਫਰੀਕਾ ਦੇ ਗੇਂਦਬਾਜ਼ ਮੋਰਨੀ ਮੋਰਕਲ ਦੀ ਗੇਂਦ 'ਤੇ ਬੇਨ ਸਟੋਕਸ ਆਊਟ ਹੋ ਗਿਆ। ਮੋਰਕਲ ਜਦੋਂ ਤੱਕ ਇਸ ਵਿਕਟ ਲਈ ਖੁਸ਼ੀ ਮਨ੍ਹਾ ਲੱਗਾ ਤਾਂ ਅੰਪਾਇਰ ਨੇ ਉਸ ਦੀ ਗੇਂਦ ਨੂੰ ਨੋ ਗੇਂਦ ਕਰਾਰ ਦੇ ਦਿੱਤਾ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਗੇਂਦਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ 100 ਦੌੜਾਂ ਦੇ ਅੰਦਰ ਇੰਗਲੈਂਡ ਦੇ 4 ਬੱਲੇਬਾਜ਼ਾਂ ਨੂੰ ਆਊਟ ਕਰ ਕੇ ਵਾਪਸ ਭੇਜ ਦਿੱਤਾ ਸੀ ਪਰ ਸਟੋਕਸ ਨੂੰ ਮਿਲੇ ਜੀਵਨਦਾਨ ਤੋਂ ਬਾਅਦ ਇੰਗਲੈਂਡ ਨੂੰ ਸੰਭਾਲਣ ਦਾ ਮੌਕਾ ਮਿਲ ਗਿਆ। ਕਪਤਾਨ ਜੋ ਰੂਟ ਨੇ ਸਟੋਕਸ ਨਾਲ ਮਿਲ ਕੇ 114 ਦੌੜਾਂ ਦੀ ਸਾਂਝੇਦਾਰੀ ਕੀਤੀ।
ਸਾਲ 2006 'ਚ ਇੰਟਰਨੈਸ਼ਨਲ ਕ੍ਰਿਕਟ 'ਚ ਡੇਬਿਊ ਕਰਨ ਵਾਲੇ ਮੋਰਕਲ ਦੱਖਣੀ ਅਫਰੀਕਾ ਦੇ ਲਈ 74 ਟੈਸਟ, 110 ਵਨ ਡੇ ਅਤੇ 41 ਟੀ-20 ਮੈਚ ਖੇਡ ਚੁੱਕਾ ਹੈ। ਮੋਰਕਲ ਨੇ ਟੈਸਟ 'ਚ 3.12 ਦੀ ਐਕਾਨਮੀ ਰੇਟ ਨਾਲ 253 ਵਿਕਟਾਂ ਆਪਣੇ ਨਾਂ ਕੀਤੀਅ ਹਨ। ਇਸ ਦੇ ਨਾਲ ਹੀ ਵਨ ਡੇ 'ਚ 186 ਜਦੋਂ ਕਿ ਟੀ-20 'ਚ 46 ਵਿਕਟਾਂ ਹਾਸਲ ਕੀਤੀਆਂ।