ਇੰਗਲੈਂਡ ਨੇ ਵੈਸਟਇੰਡੀਜ਼ ''ਤੇ ਕੀਤੀ ਸ਼ਾਨਦਾਰ ਜਿੱਤ ਹਾਸਲ

08/20/2017 2:49:04 AM

ਬਰਮਿੰਘਮ— ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਡੇ-ਨਾਈਟ ਟੈਸਟ ਸੀਰੀਜ਼ ਦਾ ਮੁਕਾਬਲਾ ਖੇਡਿਆ ਗਿਆ। ਇੰਗਲੈਂਡ ਨੇ ਵੈਸਟਇੰਡੀਜ਼ 'ਤੇ 209 ਦੌੜਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਸਾਬਕਾ ਕਪਤਾਨ ਐਲਿਸਟੀਅਰ ਕੁਕ ਦੇ ਕਰੀਅਰ ਦੇ ਚੌਥੇ ਦੋਹਰੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਸ਼ੁੱਕਰਵਾਰ ਨੂੰ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ  514 ਦੌੜਾਂ ਬਣਾ ਐਲਾਨ ਕਰ ਦਿੱਤੀ ਸੀ। ਸਲਾਮੀ ਬੱਲੇਬਾਜ਼ ਕੁਕ ਨੇ 243 ਦੌੜਾਂ ਬਣਾਈਆਂ ਤੇ ਉਸਦੇ ਆਊਟ ਹੁੰਦੇ ਹੀ ਕਪਤਾਨ ਜੋ ਰੂਟ ਨੇ ਪਾਰੀ ਖਤਮ ਕਰਨ ਦਾ ਐਲਾਨ ਦਿੱਤਾ ਸੀ। ਜੋ ਰੂਟ ਨੇ ਆਪਣੀ ਪਾਰੀ 'ਚ 136 ਦੌੜਾਂ ਬਣਾਈਆਂ ਜਿਸ 'ਚ 22 ਚੌਕੇ ਸ਼ਾਮਲ ਹਨ।


ਵੈਸਟਇੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 168 ਦੌੜਾਂ ਹੀ ਬਣਾ ਸਕੀ ਅਤੇ ਦੂਸਰੀ ਪਾਰੀ 'ਚ ਵੈਸਟਇੰਡੀਜ਼ ਟੀਮ ਨੇ 137 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਨੇ ਪਹਿਲੇ ਟੈਸਟ ਮੈਚ 'ਚ ਵੈਸਟਇੰਡੀਜ਼ ਨੂੰ 209 ਨਾਲ ਹਰਾ ਦਿੱਤਾ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪਹਿਲੇ ਟੈਸਟ ਮੈਚ 'ਚ ਜੇਮਸ ਐਂਡਰਸਨ ਅਤੇ ਸਟੂਅਰਟ ਬਰਾਡ ਨੇ 5-5 ਵਿਕਟਾਂ ਹਾਸਲ ਕੀਤੀਆਂ।