ਇੰਗਲੈਂਡ ਦੀ ਸਪੇਨ ''ਤੇ ਜਿੱਤ ''ਚ ਚਮਕੇ ਸਟਰਲਿੰਗ, ਕੀਤੇ 2 ਗੋਲ

10/17/2018 12:56:45 AM

ਸੇਵਿਲੇ- ਰਹੀਮ ਸਟਰਲਿੰਗ ਦੇ 2 ਗੋਲਾਂ ਦੀ ਮਦਦ ਨਾਲ ਇੰਗਲੈਂਡ ਨੇ ਯੂ. ਐੱਫ. ਏ. ਨੇਸ਼ਨਸ ਲੀਗ ਦੇ ਗਰੁੱਪ ਚਾਰ ਦੇ ਇਕ ਸ਼ਾਨਦਾਰ ਮੈਚ 'ਚ ਸਪੇਨ ਨੂੰ 3-2 ਨਾਲ ਹਰਾਇਆ, ਜੋ ਉਸ ਦੀ ਪਿਛਲੇ ਕੁਝ ਸਾਲਾਂ ਦੀ ਸਭ ਤੋਂ ਸ਼ਾਨਦਾਰ ਜਿੱਤ ਮੰਨੀ ਜਾ ਰਹੀ ਹੈ। 
ਨਵੇਂ ਕੋਚ ਲੂਈ ਐਨਰਿਕ ਦੀ ਦੇਖ-ਰੇਖ 'ਚ ਸਪੇਨ ਦੀ ਟੀਮ ਨੇ ਸ਼ਾਨਦਾਰ ਫਾਰਮ ਵਿਖਾਈ ਹੈ। ਜਦੋਂ ਉਹ ਆਪਣੇ ਦੇਸ਼ 'ਚ ਖੇਡ ਰਿਹਾ ਸੀ ਤੇ ਇਸ ਲਈ ਇਸ ਨੂੰ ਗੇਰੇਥ ਸਾਊਥਗੇਟ ਦੇ ਕੋਚ ਰਹਿੰਦੇ ਹੋਏ ਇੰਗਲੈਂਡ ਦੀ ਸਭ ਤੋਂ ਵਧੀਆ ਜਿੱਤ ਮੰਨਿਆ ਜਾ ਰਿਹਾ ਹੈ। ਇਹ 2001 'ਚ ਮਿਊਨਿਕ 'ਚ ਜਰਮਨੀ 'ਤੇ 5-1 ਦੀ ਜਿੱਤ ਤੋਂ ਬਾਅਦ ਉਸ ਦੀ ਸਭ ਤੋਂ ਸ਼ਾਨਦਾਰ ਜਿੱਤ ਹੈ। ਸਟਰਲਿੰਗ ਨੇ 16ਵੇਂ ਤੇ 38ਵੇਂ ਮਿੰਟ 'ਚ ਗੋਲ ਕੀਤੇ ਜਦਕਿ ਇਸ ਵਿਚਾਲੇ ਮਾਰਕਸ ਰੈਸ਼ਫਾਰਡ ਨੇ 29ਵੇਂ ਮਿੰਟ 'ਚ ਗੋਲ ਕੀਤੇ। ਇਸ ਤਰ੍ਹਾਂ ਇੰਗਲੈਂਡ ਨੇ ਹਾਫ ਸਮੇਂ ਤੱਕ ਹੀ 3-0 ਦੀ ਬੜ੍ਹਤ ਹਾਸਲ ਕਰ ਲਈ ਸੀ।


ਸਪੇਨ ਨੇ ਦੂਜੇ ਹਾਫ 'ਚ ਵਾਪਸੀ ਦੀ ਕੋਸ਼ਿਸ਼ ਕੀਤੀ। ਉਸ ਵਲੋਂ ਸਥਾਨਾਪੰਨ ਪਾਕੋ ਅਲਕਾਸਰ ਨੇ 58ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਸਰਜੀਓ ਰਾਮੋਸ ਨੇ ਇੰਜੁਰੀ ਟਾਈਮ ਦੇ ਆਖਰੀ ਸਮੇਂ (98ਵੇਂ ਮਿੰਟ ) 'ਚ ਦੂਜਾ ਗੋਲ ਕੀਤਾ ਪਰ ਹੁਣ ਤਕ ਬੜੀ ਦੇਰ ਹੋ ਚੁੱਕੀ ਸੀ। ਇਸ ਜਿੱਤ ਦਾ ਮਤਲਬ ਹੈ ਕਿ ਇੰਗਲੈਂਡ ਨੇ ਨੇਸ਼ਨਸ ਲੀਗ ਦੇ ਗਰੁੱਪ ਦੇ ਚਾਰ 'ਚ ਚੋਟੀ 'ਤੇ ਰਹਿਣ ਦੀ ਆਪਣੀ ਉਮੀਦਾਂ ਬਰਕਰਾਰ ਰੱਖਿਆ ਹੈ।