44 ਸਾਲ ਦੇ ਵਿਸ਼ਵ ਕੱਪ ਇਤਿਹਾਸ 'ਚ ਪਹਿਲੀ ਵਾਰ ਇੰਗਲੈਂਡ ਨੇ ਕੀਤਾ ਇਹ ਕਮਾਲ

05/31/2019 1:27:44 PM

ਸਪੋਰਟ ਡੈਸਕ— 12ਵੇਂ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਦੱਖਣ ਅਫਰੀਕਾ ਦੇ ਖਿਲਾਫ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਪਣਾ ਦਮ ਵਿਖਾਇਆ। ਇਸ ਵਾਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਦੀ ਟੀਮ ਦੇ ਬੱਲੇਬਾਜ਼ਾਂ ਨੇ ਇਸ ਮੁਕਾਬਲੇ 'ਚ ਚੰਗੀ ਖੇਡ ਵਿਖਾਈ ਤੇ 50 ਓਵਰ 'ਚ ਅਠ ਵਿਕਟ ਦੇ ਨੁਕਸਾਨ 'ਤੇ 311 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਇਸ ਮੈਚ 'ਚ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਲਗਾ ਸਕਿਆ ਪਰ ਇਸ ਟੀਮ ਨੇ ਉਹ ਕਮਾਲ ਕੀਤਾ ਜੋ ਵਿਸ਼ਵ ਕੱਪ ਦੇ 44 ਸਾਲ ਦੇ ਇਤਿਹਾਸ 'ਚ ਹੁੱਣ ਤੱਕ ਨਹੀਂ ਕਰ ਪਾਈ ਸੀ। ਵਨ-ਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦ ਕਿਸੇ ਮੈਚ 'ਚ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ। ਇਸ ਮੈਚ 'ਚ ਜੇਸਨ ਰਾਏ ਤੇ ਜੋ ਰੂਟ ਨੇ ਆਪਣੀ ਪਾਰੀ ਦੇ ਦੌਰਾਨ ਦੋਨ੍ਹਾਂ ਨੇ ਅਰਧ ਸੈਂਕੜੇ ਲਗਾਏ। ਜੋ ਰੂਟ ਨੇ ਇਸ ਮੈਚ 'ਚ 51 ਜਦ ਕਿ ਜੇਸਨ ਰਾਏ ਨੇ 54 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ਨੇ 50 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ 57 ਦੌੜਾਂ ਬਣਾਈਆਂ ਜਦ ਕਿ ਬੇਨ ਸਟੋਕਸ ਨੇ 45 ਗੇਂਦਾਂ 'ਚ ਆਪਣਾ ਅਰਧ ਸੈਕੜਾਂ ਲਗਾਇਆ ਤੇ ਕੁੱਲ 89 ਦੌੜਾਂ ਦੀ ਪਾਰੀ ਖੇਡੀ। ਮਤਲਬ ਕਿ ਇੰਗਲੈਂਡ ਦੀ ਇਸ ਪਾਰੀ 'ਚ ਜੇਸਨ ਰਾਏ, ਜੋ ਰੂਟ, ਈਓਨ ਮੋਰਗਨ ਤੇ ਬੇਨ ਸਟੋਕਸ ਨੇ ਅਰਧ ਸੈਂਕੜੇ ਲਗਾਏ। ਅਜਿਹਾ ਪਹਿਲੀ ਵਾਰ ਹੋਇਆ ਕਿ ਇੰਗਲੈਂਡ ਵੱਲੋਂ ਚਾਰ ਬੱਲੇਬਾਜ਼ਾਂ ਨੇ ਵਿਸ਼ਵ ਕੱਪ ਦੇ ਕਿਸੇ ਮੈਚ 'ਚ ਅਰਧ ਸੈਂਕੜੇ ਲਗਾਏ। ਇਸ ਤੋਂ ਪਹਿਲਾਂ ਇੰਗਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ ਹੀ ਵਿਸ਼ਵ ਕੱਪ ਦੇ ਇਕ ਮੈਚ 'ਚ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।