ਟਿਊਨੀਸ਼ੀਆ ਦੇ ਖਿਲਾਫ ਮੈਚ ਦੇ ਦੌਰਾਨ ਮੱਛਰਾਂ ਤੋਂ ਪਰੇਸ਼ਾਨ ਹੋਏ ਇੰਗਲੈਂਡ ਦੇ ਫੁੱਟਬਾਲਰ

06/19/2018 2:35:48 PM

ਜਲੰਧਰ— ਫੀਫਾ ਵਿਸ਼ਵ ਕੱਪ ਦੇ ਤਹਿਤ ਸੋਮਵਾਰ ਦੇਰ ਰਾਤ ਨੂੰ ਇੰਗਲੈਂਡ ਅਤੇ ਟਿਊਨੀਸ਼ੀਆ ਵਿਚਾਲੇ ਰਸ਼ੀਆ ਦੇ ਵੋਲਗੋਗਰਾਦ ਸਟੇਡੀਅਮ 'ਚ ਲੀਗ ਮੈਚ ਖੇਡਿਆ ਗਿਆ। ਮੈਚ ਦੌਰਾਨ ਇੰਗਲੈਂਡ ਦੇ ਫੁੱਟਬਾਲਰ ਟਿਊਨੀਸ਼ੀਆ ਦੇ ਖਿਡਾਰੀਆਂ ਨਾਲ ਭਿੜਨ ਦੀ ਬਜਾਏ ਮੱਛਰ ਮਾਰਦੇ ਹੀ ਦਿਸੇ ਮਤਲਬ ਸਟੇਡੀਅਮ 'ਚ ਮੱਛਰ ਵੱਡੀ ਗਿਣਤੀ 'ਚ ਮੌਜੂਦ ਸਨ। ਅਜਿਹੇ 'ਚ ਇੰਗਲੈਂਡ ਦੇ ਨਾਲ ਟਿਊਨੀਸ਼ੀਆ ਦੇ ਖਿਡਾਰੀ ਵੀ ਇਸ ਨਾਲ ਬੇਹੱਦ ਪਰੇਸ਼ਾਨ ਦਿਸੇ। ਇੰਗਲੈਂਡ ਦੇ ਕਈ ਸਟਾਰ ਫੁੱਟਬਾਲਰ ਤਾਂ ਮੈਚ ਦੇ ਦੌਰਾਨ ਬਾਹਰ ਜਾ ਕੇ ਐਂਟੀ ਮਾਸਕਿਟੋ ਸਪਰੇ ਕਰਦੇ ਵੀ ਦਿਸੇ। ਜ਼ਿਕਰਯੋਗ ਹੈ ਕਿ ਮੈਚ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਵੀ ਖਿਡਾਰੀ ਇਸ ਤੋਂ ਬੇਹੱਦ ਪਰੇਸ਼ਾਨ ਸਨ। ਜਲਦਬਾਜ਼ੀ 'ਚ ਕੁਝ ਐਂਟੀ ਮਾਸਕਿਟੋ ਸਪਰੇ ਤਾਂ ਮੰਗਵਾਈਆਂ ਗਈਆਂ ਪਰ ਇਹ ਓਨੀਆਂ ਗਿਣਤੀਆਂ 'ਚ ਨਹੀਂ ਸਨ ਕਿ ਸਟੇਡੀਅਮ 'ਚ ਘੁੰਮ ਰਹੇ ਮੱਛਰਾਂ ਨੂੰ ਰੋਕ ਸਕਦੀਆਂ। ਦੇਖੋ ਤਸਵੀਰਾਂ


ਜਦਕਿ ਦੂਜੇ ਪਾਸੇ ਸੋਸ਼ਲ ਸਾਈਟਸ 'ਤੇ ਲੋਕਾਂ ਨੇ ਇਸ ਘਟਨਾ ਕਾਰਨ ਰੱਜ ਕੇ ਮਜ਼ੇ ਲਏ। ਇਕ ਨੇ ਲਿਖਿਆ- ਟਿਊਨੀਸ਼ੀਆ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਬਗ ਸਪ੍ਰੇਅ ਨੂੰ ਮੈਨ ਆਫ ਦਿ ਮੈਚ ਚੁਣਿਆ ਜਾਂਦਾ ਹੈ ਤਾਂ ਕੁਝ ਨੇ ਲਿਖਿਆ-