ਇੰਗਲੈਂਡ ਨੇ ਮੈਦਾਨ ''ਤੇ ਜਿੱਤੀ ਟਰਾਫੀ, ਪਰ ਟਵਿੱਟਰ ''ਤੇ ਜਿੱਤੀ ਟੀਮ ਇੰਡੀਆ

07/17/2019 2:36:20 PM

ਸਪੋਰਟਸ ਡੈਸਕ— ਛੇ ਹਫ਼ਤੇ ਦੇ ਰੁਮਾਂਚ ਤੋਂ ਬਾਅਦ ਇੰਗਲੈਂਡ ਨੇ ਨਾਟਕੀ ਤਰੀਕੇ ਨਾਲ ਨਿਊਜ਼ੀਲੈਂਡ ਨੂੰ ਹਰਾ ਆਈ. ਸੀ. ਸੀ ਵਰਲਡ ਕੱਪ-2019 ਦਾ ਖਿਤਾਬ ਆਪਣੇ ਨਾਂ ਕਰ ਲਿਆ। ਗੁਜ਼ਰੇ ਐਤਵਾਰ ਨੂੰ ਕ੍ਰਿਕਟ ਦੇ ਮੱਕੇ ਕਹੇ ਜਾਣ ਵਾਲੇ ਲਾਡਰਸ 'ਤੇ ਖੇਡਿਆ ਗਿਆ ਇਹ ਮੈਚ ਖੇਡ ਦੇ ਇਤਿਹਾਸ 'ਚ ਸਭ ਤੋਂ ਰੋਮਾਂਚਕ ਮੁਕਾਬਲਿਆਂ ਦੀ ਸ਼੍ਰੇਣੀ 'ਚ ਦਰਜ ਹੋਵੇਗਾ।

ਇੰਗਲੈਂਡ ਨੇ 44 ਸਾਲ ਦਾ ਸੋਕਾ ਖਤਮ ਇਓਨ ਮੋਰਗਨ ਦੀ ਕਪਤਾਨੀ 'ਚ ਟਰਾਫੀ ਚੁੱਕੀ। ਟਵਿੱਟਰ 'ਤੇ 20 ਮਈ ਤੋਂ ਲੈ ਕੇ 15 ਜੁਲਾਈ ਤੱਕ ਵਰਲਡ ਕੱਪ ਨੂੰ ਲੈ ਕੇ ਕਈ ਤਰ੍ਹਾਂ ਦੇ ਟਵੀਟ ਦੇਖਣ ਨੂੰ ਮਿਲੇ।  ਇਸ ਦੌਰਾਨ ਕੁਲ 3.1 ਕਰੋੜ ਟਵੀਟ ਆਏ। 2015 ਵਰਲਡ ਕੱਪ ਦੀ ਤੁਲਣਾ 'ਚ ਇਸ ਵਰਲਡ ਕੱਪ 'ਚ ਟਵੀਟ 'ਚ 100 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਪਰ ਇਨ੍ਹਾਂ ਸਾਰੀਆਂ ਤਮਾਮ ਚਰਚਾਵਾਂ ਨੂੰ ਕਿ ਪਾਸੇ ਕਰਦੇ ਹੋਏ ਟਵਿੱਟਰ 'ਤੇ ਬਾਦਸ਼ਾਹ ਬਣਿਆ ਭਾਰਤ।

ਇਸ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਟਵੀਟ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਆਏ। ਇਸ ਮੈਚ 'ਚ 29 ਲੱਖ ਟਵੀਟ ਕੀਤੇ ਗਏ ਤੇ ਇਸ ਦੇ ਨਾਲ ਇਹ ਮੈਚ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਚਰਚਿਤ ਵਨ-ਡੇ ਮੈਚ ਬਣ ਗਿਆ। ਇਸ ਤੋਂ ਬਾਅਦ ਜੇਕਰ ਟਵਿੱਟਰ 'ਤੇ ਕਿਸੇ ਮੈਚ ਦੀ ਚਰਚਾ ਹੋਈ ਹੈ ਤਾਂ ਉਹ ਹੈ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡਿਆ ਗਿਆ ਫਾਈਨਲ। ਤੀਜੇ ਨੰਬਰ 'ਤੇ ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੇ ਗਏ ਦੂਜੇ ਫਾਈਨਲ ਨੂੰ ਲੈ ਕੇ ਚਰਚਾ ਹੋਈ।