ਵਨ ਡੇ 'ਚ ਇੰਗਲੈਂਡ ਨੇ ਰਚਿਆ ਇਤਿਹਾਸ, ਆਸਟਰੇਲੀਆ ਖਿਲਾਫ ਬਣਾਈਆਂ 481 ਦੌੜਾਂ

06/20/2018 1:05:33 AM

ਨਵੀਂ ਦਿੱਲੀ— ਜੌਨੀ ਬੇਅਰਸਟੋ ਤੇ ਅਲੈਕਸ ਹੇਲਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਇੰਗਲੈਂਡ ਟੀਮ ਨੇ 6 ਵਿਕਟਾਂ 'ਤੇ 481 ਦੌੜਾਂ ਬਣਾਉਦੇ ਹੋਏ ਇਤਿਹਾਸ ਰਚ ਦਿੱਤਾ। ਉਸ ਨੇ ਆਸਟਰੇਲੀਆ ਖਿਲਾਫ ਵਨ ਡੇ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾ ਦਿੱਤਾ। ਇੰਗਲੈਂਡ ਟੀਮ ਨੇ 30 ਅਗਸਤ 2016 ਨੂੰ ਪਾਕਿਸਤਾਨ ਦੇ ਖਿਲਾਫ ਬਣਾਏ ਗਏ ਆਪਣੇ ਹੀ ਵਿਸ਼ਵ ਰਿਕਾਰਡ 3 ਵਿਕਟਾਂ 'ਤੇ 444 ਦੌੜਾਂ ਦਾ ਤੋੜ ਦਿੱਤਾ।


ਓਪਨਰ ਬੱਲੇਬਾਜ਼ ਜੌਨੀ ਬੇਅਰਸਟੋ ਨੇ 92 ਗੇਂਦਾਂ 'ਚ 15 ਚੌਕੇ ਤੇ 5 ਛੱਕੇ ਲਗਾਉਦੇ ਹੋਏ 139 ਦੌੜਾਂ ਦੀ ਪਾਰੀ ਖੇਡੀ ਤੇ ਅਲੈਕਸ ਹੇਲਸ 92 ਗੇਂਦਾਂ 'ਚ 16 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ 147 ਦੌੜਾਂ ਬਣਾਈਆਂ। ਜੇਸਨ ਰਾਏ ਨੇ 61 ਗੇਂਦਾਂ 'ਚ 7 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਪਾਰੀ ਖੇਡੀ ਜਦਕਿ ਕਪਤਾਨ ਮੋਰਗਨ ਨੇ 67 ਦੌੜਾਂ ਬਣਾਈਆਂ ਜਿਸ 'ਚ 3 ਚੌਕੇ ਤੇ 6 ਛੱਕੇ ਸ਼ਾਮਲ ਹਨ।


ਵਨ ਡੇ 'ਚ 5 ਸਭ ਤੋਂ ਵੱਡੇ ਸਕੋਰ (ਦੇਸ਼)
1. ਇੰਗਲੈਂਡ (481/6) ਬਨਾਮ ਆਸਟਰੇਲੀਆ, (19 ਜੂਨ, 2018)
2. ਇੰਗਲੈਂਡ (444/3) ਬਨਾਮ ਪਾਕਿਸਤਾਨ, (30 ਅਗਸਤ, 2016)
3. ਸ਼੍ਰੀਲੰਕਾ (443/9) ਬਨਾਮ ਨੀਂਦਰਲੈਂਡ, (4 ਜੁਲਾਈ, 2006)
4. ਦੱਖਣੀ ਅਫਰੀਕਾ (439/2) ਬਨਾਮ ਵੈਸਟਇੰਡੀਜ਼, (18 ਜੂਨ, 2015)
5. ਦੱਖਣੀ ਅਫਰੀਕਾ (438/9) ਬਨਾਮ ਆਸਟਰੇਲੀਆ, (12 ਮਾਰਚ 2006)