ਇੰਗਲੈਂਡ ਫੁੱਟਬਾਲ ਟੀਮ ਯੂਰੋ ਕੱਪ ਦੇ ਕੁਆਰਟਰ ਫਾਈਨਲ ''ਚ, ਕ੍ਰਿਕਟਰਾਂ ਨੇ ਇੰਝ ਮਨਾਇਆ ਜਸ਼ਨ

06/30/2021 8:29:48 PM

ਨਵੀਂ ਦਿੱਲੀ- ਇਸ ਸਮੇਂ ਇਕ ਪਾਸੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਯੂਰੋ ਚੈਂਪੀਅਨਸ਼ਿਪ ਫੁੱਟਬਾਲ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਦੋਵੇਂ ਹੀ ਟੂਰਨਾਮੈਂਟ ਨੇ ਫੈਂਸ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਇੰਗਲੈਂਡ ਦੀ ਕ੍ਰਿਕਟ ਟੀਮ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਯੂਰੋ ਕੱਪ ਵਿਚ ਇੰਗਲੈਂਡ ਦੀ ਟੀਮ ਨੇ ਜਰਮਨੀ ਦੀ ਟੀਮ ਨੂੰ 2-0 ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਫੁੱਟਬਾਲ ਟੀਮ ਦੀ ਇਸ ਜਿੱਤ ਨਾਲ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਖੂਬ ਜਸ਼ਨ ਮਨਾਇਆ।


ਇੰਗਲੈਂਡ ਕ੍ਰਿਕਟ ਬੋਰਡ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਇੰਗਲੈਂਡ ਦੇ ਖਿਡਾਰੀ ਯੂਰੋ ਕੱਪ ਦੇਖ ਰਹੇ ਹਨ। ਇਸ ਦੌਰਾਨ ਜਦੋਂ ਹੈਰੀ ਕੇਨ ਗੋਲ ਕਰਦੇ ਹਨ ਤਾਂ ਡ੍ਰੇਸਿੰਗ ਰੂਮ ਵਿਚ ਮੌਜੂਦ ਸਾਰੇ ਖਿਡਾਰੀ ਖੁਸ਼ ਹੁੰਦੇ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਉਹ ਜਸ਼ਨ ਮਨਾਉਂਦੇ ਹਨ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਰਿਹਾ ਹੈ ਕਿ ਜਰਮਨੀ ਨੂੰ ਹਰਾਉਣ 'ਤੇ ਇੰਗਲੈਂਡ ਕ੍ਰਿਕਟ ਟੀਮ ਦੇ ਖਿਡਾਰੀ ਖੁਸ਼ੀ ਵਿਚ ਨੱਚ ਰਹੇ ਹਨ ਅਤੇ ਇਕ ਦੂਜੇ ਨੂੰ ਗਲੇ ਵੀ ਲਗਾ ਰਹੇ ਹਨ।

ਇਹ ਖ਼ਬਰ ਪੜ੍ਹੋ- ਪਾਕਿ ਦੇ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ : ਸੋਹੇਲ


ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਕ੍ਰਿਕਟ ਟੀਮ ਵੀ ਸ਼੍ਰੀਲੰਕਾ ਦੇ ਵਨ ਡੇ ਸੀਰੀਜ਼ ਖੇਡ ਰਹੀ ਹੈ। ਦੋਵੇਂ ਟੀਮਾਂ ਦੇ ਵਿਚ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ, ਜਿਸ ਵਿਚ ਇੰਗਲੈਂਡ ਦੀ ਟੀਮ ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ। ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਸ਼੍ਰੀਲੰਕਾ ਦੀ ਟੀਮ ਨੂੰ ਇੰਗਲੈਂਡ ਦੀ ਟੀਮ ਨੇ 185 ਦੌੜਾਂ 'ਤੇ ਢੇਰ ਕਰ ਦਿੱਤਾ। ਇੰਗਲੈਂਡ ਦੇ ਲਈ ਸਭ ਤੋਂ ਵਿਕਟਾਂ ਕ੍ਰਿਸ ਵੋਕਸ ਨੇ 4 ਅਤੇ ਡੇਵਿਡ ਵਿਲੀ ਨੇ 3 ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh