ਇੰਗਲੈਂਡ ਨੇ ਹਾਰ ਕੇ ਬਚਾਈ ਇਸ ਖੂਬਸੂਰਤ ਐਂਕਰ ਦੀ ਇੱਜ਼ਤ

07/12/2018 3:39:34 AM

ਮਾਸਕੋ : ਫੀਫਾ ਵਿਸ਼ਵ ਕੱਪ 'ਚ ਇੰਗਲੈਂਡ ਟੀਮ ਦੇ ਜਿੱਤਣ 'ਤੇ ਸਾਰੇ ਕੱਪੜੇ ਉਤਾਰਨ ਦਾ ਐਲਾਨ ਕਰਨ ਵਾਲੀ ਪ੍ਰਸਿੱਧ ਟੀ.ਵੀ. ਐਂਕਰ ਰੇਚਲ ਰਿਲੇ ਨੂੰ ਹੁਣ ਅਜਿਹਾ ਕੁਝ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਕਿਉਂਕਿ ਇੰਗਲੈਂਡ ਟੀਮ ਸੈਮੀਫਾਈਨਲ ਮੁਕਾਬਲੇ 'ਚ ਕ੍ਰੋਏਸ਼ੀਆ ਖਿਲਾਫ 2-1 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।

ਦੱਸ ਦਈਏ ਕਿ ਇੰਗਲੈਂਡ ਦੀ ਇਸ ਪ੍ਰਸਿੱਧ ਟੀ.ਵੀ. ਸ਼ੋਅ ਐਂਕਰ ਰੇਚਲ ਰਿਲੇ ਨੇ ਫੀਫਾ ਵਿਸ਼ਵ ਕੱਪ ਦੌਰਾਨ ਕਿਹਾ ਸੀ ਕਿ ਜੇਕਰ ਇੰਗਲੈਂਡ ਟੀਮ ਇਹ ਟੂਰਨਾਮੈਂਟ ਜਿੱਤਣ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਆਪਣੇ ਸਾਰੇ ਕੱਪੜੇ ਉਤਾਰ ਦੇਵੇਗੀ। ਰੇਚਲ ਰਿਲੇ ਦਾ ਇਹ ਬਿਆਨ ਉਸ ਸਮੇਂ ਆਇਆ ਸੀ ਜਦੋਂ ਇੰਗਲੈਂਡ ਫੀਫਾ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਹੈਰੀ ਕੇ ਦੇ ਦੋ ਗੋਲਾਂ ਦੀ ਬਦੌਲਤ ਜਿੱਤਿਆ ਸੀ।

ਇੰਗਲੈਂਡ ਟੀਮ ਭਾਵੇਂ ਹੀ ਵਿਸ਼ਵ ਕੱਪ ਸੈਮੀਫਾਈਨਲ ਦਾ ਮੈਚ ਹਾਰ ਗਈ ਹੋਵੇ ਪਰ ਉਸਦੀ ਇਸ ਹਾਰ ਦੇ ਨਾਲ ਇੰਗਲੈਂਡ ਦੀ 'ਪੂਨਮ ਪਾਂਡੇ' ਕਹੀ ਜਾਣ ਵਾਲੀ ਰੇਚਲ ਦੀ ਇੱਜ਼ਤ ਬਚ ਗਈ ਹੈ। ਰੇਚਲ ਨੂੰ ਇੰਗਲੈਂਡ ਦੀ ਪੂਨਮ ਪਾਂਡੇ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਭਾਰਤੀ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਵੀ 2011 'ਚ ਇਸ ਤਰ੍ਹਾਂ ਕਹਿ ਚੁੱਕੀ ਹੈ ਕਿ ਜੇਕਰ ਭਾਰਤੀ ਟੀਮ 2011 ਦਾ ਕ੍ਰਿਕਟ ਵਿਸ਼ਵ ਕੱਪ ਜਿੱਤ ਲੈਂਦੀ ਹੈ ਤਾਂ ਉਹ ਆਪਣੇ ਸਾਰੇ ਕੱਪੜੇ ਉਤਾਰ ਦੇਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ ਸੀ।