ਮਹਿਲਾ ਟੀ-20 WC : ਇੰਗਲੈਂਡ ਨੇ ਵਿੰਡੀਜ਼ ਨੂੰ 46 ਦੌੜਾਂ ਨਾਲ ਹਰਾਇਆ

03/01/2020 6:33:57 PM

ਸਿਡਨੀ : ਨਤਾਲੀ ਸ਼ਿਵਰ (57 ਦੌੜਾਂ) ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਸੋਫੀ ਐਕਲਸਟੋਨ (7 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਮੁਕਾਬਲੇ ਵਿਚ 46 ਦੌੜਾਂ ਨਾਲ ਹਰਾ ਦਿੱਤਾ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ 'ਤੇ 143 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਵਿੰਡੀਜ਼ ਦੀ ਪਾਰੀ 17.1 ਓਵਰਾਂ ਵਿਚ 97 ਦੌੜਾਂ 'ਤੇ ਢੇਰ ਹੋ ਗਈ।

ਨਤਾਲੀ ਨੂੰ ਉਸ ਦੇ ਅਰਧ ਸੈਂਕੜੇ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਇੰਗਲੈਂਡ ਦੀ ਪਾਰੀ ਵਿਚ ਡੈਨੀਅਲ ਵਾਈਟ ਨੇ 29 ਅਤੇ ਕਪਤਾਨ ਹੀਥਰ ਨਾਈਟ ਨੇ 17 ਦੌੜਾਂ ਬਣਾਈਆਂ ਜਦਕਿ ਐਮੀ ਐਲਨ ਨੇ ਅਜੇਤੂ 23 ਦੌੜਾਂ, ਕੈਥਰੀਨ ਬ੍ਰੰਟ ਨੇ ਅਜੇਤੂ 10 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਵੱਲੋਂ ਸ਼ਕੀਰਾ ਸੇਲਮਾਨ ਨੇ 23, ਐਫੀ ਫਲੈਚਰ ਨੇ 29, ਅਨੀਸਾ ਮੁਹੰਮਦ ਨੇ 23 ਅਤੇ ਕਪਤਾਨ ਸਟੈਫਨੀ ਟੇਲਰ ਨੇ 25 ਦੌੜਾਂ ਦੇ ਕੇ ਇਕ-ਇਕ ਵਿਕਟ ਲਈ।