ਗੋਡਿਆਂ ਭਾਰ ਬੈਠ ਕੇ ਕੀਤਾ ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੇ ਨਸਲਵਾਦ ਦਾ ਵਿਰੋਧ

07/09/2020 12:42:11 AM

ਸਾਊਥੰਪਟਨ –ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੇ 4 ਮਹੀਨਿਆਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਕਰਨ ਵਾਲੇ ਪਹਿਲੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਸਮਰਥਨ ਗੋਡਿਆਂ ਭਾਰ ਬੈਠ ਕੇ ਕੀਤਾ। ਦਰਸ਼ਕਾਂ ਤੋਂ ਬਿਨਾਂ ਰੋਸ ਬਾਊਲ ਸਟੇਡੀਅਮ ’ਚ ਪਹਿਲੀ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਫੀਲਡਿੰਗ ਕਰ ਰਹੇ ਵੈਸਟਇੰਡੀਜ਼ ਦੇ ਕ੍ਰਿਕਟਰ ਆਊਟਫੀਲਡ ’ਚ ਗੋਡਿਆਂ ਭਾਰ ਬੈਠੇ। ਇੰਗਲੈਂਡ ਦੇ ਖਿਡਾਰੀਆਂ ਨੇ ਵੀ ਅਜਿਹਾ ਹੀ ਕੀਤਾ।


ਦੋਵੇਂ ਟੀਮਾਂ ਨੇ ਆਪਣੀ ਜਰਸੀ ਦੇ ਕਾਲਰ ’ਤੇ ਬਲੈਕ ਲਾਈਵਜ਼ ਮੈਟਰ ਦਾ ਲੋਗੋ ਲਗਾਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਮਈ ’ਚ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਸ ਅੱਤਿਆਚਾਰ ਤੋਂ ਬਾਅਦ ਹੋਈ ਮੌਤ ਤੋਂ ਬਾਅਦ ਤੋਂ ਪੂਰੀ ਦੁਨੀਆ ’ਚ ਨਸਲਵਾਦ ਦੇ ਵਿਰੋਧ ’ਚ ਇਹ ਅੰਦੋਲਨ ਚੱਲ ਰਿਹਾ ਹੈ। ਮੈਚ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ’ਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ’ਚ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਖੇਡ ਬਾਰਿਸ਼ ਤੇ ਗੀਲੀ ਆਊਟਫੀਲਡ ਦੇ ਕਾਰਨ ਤਿੰਨ ਘੰਟੇ ਦੇਰ ਨਾਲ ਸ਼ੁਰੂ ਹੋਇਆ।

Gurdeep Singh

This news is Content Editor Gurdeep Singh