ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਤਿਆਰੀ ''ਚ ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ, ਜਾਣੋ ਵਜ੍ਹਾ

09/27/2021 10:41:03 AM

ਸਪੋਰਟਸ ਡੈਸਕ- ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਆਗਾਮੀ ਏਸ਼ੇਜ਼ ਤੋਂ ਠੀਕ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਲਈ ਤਿਆਰ ਹਨ। 64 ਟੈਸਟ ਖੇਡ ਚੁੱਕੇ ਅਲੀ ਨੇ ਕ੍ਰਿਕਟ ਦੇ ਸਭ ਤੋਂ ਲੰਬੇ ਫ਼ਾਰਮੈਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੇ ਇਹ ਫ਼ੈਸਲਾ ਇਸ ਲਈ ਕੀਤਾ ਹੈ ਤਾਂ ਜੋ ਉਹ ਆਪਣਾ ਫੋਕਸ ਲਿਮਟਿਡ ਓਵਰਸ ਦੇ ਕ੍ਰਿਕਟ 'ਤੇ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : RCB v MI : ਬੈਂਗਲੁਰੂ ਨੇ ਮੁੰਬਈ ਨੂੰ 54 ਦੌੜਾਂ ਨਾਲ ਹਰਾਇਆ

ਖੱਬੇ ਹੱਥ ਦਾ ਇਹ ਬੱਲੇਬਾਜ਼ ਇਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਚਲ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਖੇਡ ਰਿਹਾ ਹੈ। ਇਕ ਰਿਪੋਰਟ ਮੁਤਾਬਕ ਅਲੀ ਨੇ ਆਪਣੇ ਫ਼ੈਸਲੇ ਦੀ ਜਾਣਕਾਰੀ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਤੇ ਟੈਸਟ ਕਪਤਾਨ ਜੋ ਰੂਟ ਨੂੰ ਦਿੱਤੀ ਹੈ। ਅਲੀ ਆਪਣੇ ਸਫ਼ੈਦ ਗੇਂਦ ਦੇ ਕਰੀਅਰ ਨੂੰ ਲੰਬਾ ਖਿੱਚਣਾ ਚਾਹੁੰਦੇ ਹਨ। ਇਸ ਲਈ ਅਜਿਹੀ ਸੰਭਾਵਨਾ ਹੈ ਕਿ ਉਹ ਕਾਊਂਟੀ ਤੇ ਫ੍ਰੈਂਚਾਈਜ਼ੀ ਕ੍ਰਿਕਟ ਨੂੰ ਖੇਡਣਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ : SRH v RR : ਰਾਜਸਥਾਨ ਨੂੰ ਹੈਦਰਾਬਾਦ ਵਿਰੁੱਧ ਰਹਿਣਾ ਪਵੇਗਾ ਚੌਕਸ

ਮੋਈਨ ਅਲੀ ਨੇ ਇੰਗਲੈਂਡ ਦੇ ਲਈ 64 ਟੈਸਟ ਖੇਡੇ ਹਨ ਜਿਸ 'ਚ ਉਨ੍ਹਾਂ ਨੇ 28.29 ਦੀ ਔਸਤ ਨਾਲ 2,914 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਉੱਚ ਸਕੋਰ ਅਜੇਤੂ 155 ਰਿਹਾ ਹੈ। ਗੇਂਦਬਾਜ਼ੀ ਦੇ ਦੌਰਾਨ ਆਫ ਸਪਿਨਰ ਨੇ 195 ਵਿਕਟਾਂ ਲਈਆਂ ਹਨ ਜਿਸ 'ਚ ਉਸ ਦਾ ਸਰਵਸ੍ਰੇਸ਼ਠ ਅੰਕੜਾ 6-53 ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh