ਸਾਬਕਾ ਟੈਸਟ ਬੱਲੇਬਾਜ਼ੀ ਸਮਿਥ ਬਣੇ ਇੰਗਲੈਂਡ ਟੀਮ ਦੇ ਨਵੇਂ ਚੋਣਕਾਰ

04/20/2018 7:06:43 PM

ਲੰਡਨ— ਸਾਬਕਾ ਟੈਸਟ ਬੱਲੇਬਾਜ਼ ਐਂਡ ਸਮਿਥ ਨੂੰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਟੀਮ ਦਾ ਨਵਾਂ ਚੋਣਕਾਰ ਪ੍ਰਮੁੱਖ ਨਿਯੁਕਤ ਕੀਤਾ। ਉਹ ਜੇਮਸ ਵਹਾਇਟੇਕਰ ਦੀ ਜਗ੍ਹਾ ਲੈਣਗੇ। ਈ.ਸੀ.ਬੀ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਿਥ ਟੈਸਟ ਟੀਮ, ਟੀ-20 ਅਤੇ ਵਨ ਡੇ ਰਾਸ਼ਟਰੀ ਟੀਮਾਂ ਲਈ ਖਿਡਾਰੀਆਂ ਦੀ ਚੋਣ, ਨਵੀ ਪ੍ਰਤੀਕਿਰਿਆ ਦੀ ਖੋਜ਼ ਕਰਨ ਦੀ ਭੂਮਿਕਾ ਦੇਖਣਗੇ।
ਕ੍ਰਿਕਟਰ ਖੇਡ ਲੇਖਕ ਅਤੇ ਪ੍ਰਸਾਰਣ ਕਰਤ ਸਮਿਥ ਨੇ ਆਪਣੀ ਨਿਯੁਕਤੀ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਮੈਂ ਰਾਸ਼ਟਰੀ ਚੋਣਕਾਰ ਦੀ ਭੂਮਿਕਾ ਮਿਲਣ 'ਤੇ ਬਹੁਤ ਖੁਸ਼ ਹਾਂ। ਮੈਂ ਪਹਿਲਾਂ ਵੀ ਇਸ ਤਰ੍ਹਾਂ ਕਰ ਰਿਹਾ ਸੀ ਪਰ ਹੁਣ ਇੰਗਲੈਂਡ ਕ੍ਰਿਕਟ ਨੂੰ ਵਿਕਸਿਤ ਕਰਨ ਲਈ ਮੈਨੂੰ ਸਾਹਮਣੇ ਆ ਕੇ ਇਹ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।
ਉਸ ਨੇ ਕਿਹਾ ਕਿ ਨਵੀਂ ਪ੍ਰਤੀਕਿਰਿਆ ਨੇ ਹਮੇਸ਼ਾ ਹੀ ਮੈਨੂੰ ਖੁਸ਼ ਕੀਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਕਿਸ ਤਰ੍ਹਾਂ ਨਾਲ ਇਹ ਅੱਗੇ ਵਧ ਰਹੀ ਹੈ। ਇੰਗਲੈਂਡ ਕ੍ਰਿਕਟ ਦੇ ਲਈ ਇਹ ਕਾਫੀ ਰੌਮਾਂਚਕ ਸਮਾਂ ਹੈ। ਮੈਂ ਟ੍ਰੇਵਰ ਬੇਲਿਸ, ਜੋ ਰੂਟ ਅਥੇ ਇਯੋਨ ਮਾਰਗਨ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਇੰਗਲੈਂਡ ਕ੍ਰਿਕਟ ਦੇ ਨਿਰਦੇਸ਼ ਐਡ੍ਰਯੂ ਸਟ੍ਰਾਸ ਨੇ ਕਿਹਾ ਕਿ ਅਸੀਂ ਖਿਡਾਰੀਆਂ ਦੀ ਚੋਣ ਅਤੇ ਪ੍ਰਤੀਭਾਵਾਂ ਦੀ ਪਹਿਚਾਣ ਕਰਨ ਲਈ ਆਪਣੇ ਢਾਚੇ 'ਚ ਜੋਂ ਬਦਲਾਅ ਕੀਤੇ ਹਨ ਉਸ ਨੂੰ ਲੈ ਕੇ ਅਸੀਂ ਕਾਫੀ ਉਤਸ਼ਾਹਿਤ ਹਾਂ। ਸਾਨੂੰਂ ਹੁਣ ਨੌਜਵਾਨ ਖਿਡਾਰੀਆਂ ਨੂੰ ਲੈ ਤੇ ਵਧੀਆ ਜਾਣਕਾਰੀ ਰਹਿੰਦੀ ਹੈ ਅਤੇ ਇਸ ਨਾਲ ਫੈਸਲਾ ਲੈਣ 'ਚ ਕਾਫੀ ਮਦਦ ਮਿਲਦੀ ਹੈ।