ਅੰਪਾਇਰ ਦੇ ਫੈਸਲੇ ਉੱਤੇ ਨਰਾਜ਼ਗੀ ਜਤਾਉਣ ਵਾਲੇ ਇੰਗਲੈਂਡ ਦੇ ਜੇਸਨ ਰਾਏ ''ਤੇ ਜੁਰਮਾਨਾ

07/12/2019 1:52:50 PM

ਸਪੋਰਟਸ ਡੈਸਕ— ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਆਸਟਰੇਲੀਆ ਦੇ ਖਿਲਾਫ ਦੂਜੇ ਸੈਮੀਫਾਈਨਲ 'ਚ ਮਿਲੀ ਹਾਰ ਦੇ ਦੌਰਾਨ ਅੰਪਾਇਰਾਂ ਦੇ ਫੈਸਲੇ 'ਤੇ ਨਰਾਜ਼ਗੀ ਜਤਾਉਣ ਲਈ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ ਭਰਨਾ ਪਿਆ। ਰਾਏ 'ਤੇ ਆਈ. ਸੀ. ਸੀ ਅਚਾਰ ਸੰਹਿਤਾ ਦੇ ਲੈਵਲ ਇਕ ਦੇ ਉਲੰਘਣਾ ਦਾ ਇਲਜ਼ਾਮ ਹੈ। ਆਈ. ਸੀ. ਸੀ ਨੇ ਇਕ ਬਿਆਨ 'ਚ ਕਿਹਾ, ''ਰਾਏ ਨੇ ਖਿਡਾਰੀਆਂ ਤੇ ਸਾਥੀ ਸਟਾਫ ਲਈ ਅਚਾਰ ਸੰਹਿਤਾ ਦੀ ਧਾਰਾ 2.8 ਦੀ ਉਲੰਘਣਾ ਕੀਤੀ ਹੈ ਜੋ ਅੰਤਰਰਾਸ਼ਟਰੀ ਮੈਚ 'ਚ ਅੰਪਾਇਰ ਦੇ ਫੈਸਲੇ 'ਤੇ ਵਿਰੋਧ ਜਤਾਉਣ ਦੇ ਸੰਬੰਧ 'ਚ ਹੈ।

ਇਹ ਘਟਨਾ ਇੰਗਲੈਂਡ ਦੀ ਪਾਰੀ 'ਚ 19ਵੇਂ ਓਵਰ ਕੀਤੀ ਹੈ ਜਦੋਂ ਰਾਏ ਨੇ ਵਿਕਟ ਦੇ ਪਿੱਛੇ ਕੈਚ ਆਊਟ ਦਿੱਤੇ ਜਾਣ 'ਤੇ ਨਰਾਜ਼ਗੀ ਜਤਾਈ ਸੀ। ਰਾਏ ਨੇ ਦੋਸ਼ ਤੇ ਆਈ. ਸੀ. ਸੀ. ਮੈਚ ਰੈਫਰੀ ਰੰਜਨ ਮਦੁਗਲੇ ਦੁਆਰਾ ਸੁਣਾਈ ਗਈ ਸੱਜਾ ਸਵੀਕਾਰ ਕਰ ਲਈ।