ENG vs SA CWC 23 : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਦਿੱਤਾ 400 ਦੌੜਾਂ ਦਾ ਟੀਚਾ

10/21/2023 6:12:54 PM

ਸਪੋਰਟਸ ਡੈਸਕ— ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 20ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਹੈਨਰਿਕ ਕਲਾਸੇਨ ਨੇ 109 ਦੌੜਾਂ, ਰੀਜ਼ਾ ਹੈਨਡ੍ਰਿਕਸ ਨੇ 85 ਦੌੜਾਂ,ਰਾਸੀ ਵੈਨ ਡੇਰ ਡੁਸੇਨ ਨੇ 60 ਦੌੜਾਂ, ਏਡਨ ਮਾਰਕਰਮ ਨੇ 42 ਦੌੜਾਂ, ਮਾਰਕੋ ਜੈਨਸਨ ਨੇ 75 ਦੌੜਾਂ, ਡੇਵਿਡ ਮਿਲਰ ਨੇ 5 ਦੌੜਾਂ ਤੇ ਕਵਿੰਟਨ ਡੀ ਕਾਕ ਨੇ 4 ਦੌੜਾਂ  ਬਣਾਈਆਂ। ਇੰਗਲੈਂਡ ਲਈ ਰਿਸੇ ਟੋਪਲੇ ਨੇ 3, ਗੁਸ ਐਟਕਿੰਸਨ ਨੇ 2 ਤੇ ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ। ਦੋਵੇਂ ਟੀਮਾਂ ਨੂੰ ਪਿਛਲੇ ਮੈਚ 'ਚ ਕਮਜ਼ੋਰ ਟੀਮਾਂ ਹੱਥੋਂ ਅਣਕਿਆਸੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਉਨ੍ਹਾਂ ਦੀਆਂ ਨਜ਼ਰਾਂ ਜਿੱਤ ਦੀ ਲੀਹ 'ਤੇ ਵਾਪਸੀ ਕਰਨ 'ਤੇ ਹੋਣਗੀਆਂ। ਇੰਗਲੈਂਡ ਨੂੰ ਅਫਗਾਨਿਸਤਾਨ ਹੱਥੋਂ ਝਟਕਾ ਲੱਗਾ ਜਦੋਂਕਿ ਦੱਖਣੀ ਅਫਰੀਕਾ ਨੂੰ ਨੀਦਰਲੈਂਡ ਹੱਥੋਂ ਝਟਕਾ ਲੱਗਾ।

ਹੈੱਡ ਟੂ ਹੈੱਡ (ਵਨਡੇ ਵਿੱਚ)
ਕੁੱਲ ਮੈਚ - 69
ਇੰਗਲੈਂਡ - 30 ਜਿੱਤਾਂ
ਦੱਖਣੀ ਅਫਰੀਕਾ - 33 ਜਿੱਤਾਂ
ਕੋਈ ਨਤੀਜਾ ਨਹੀਂ - 5 ਮੈਚ

ਇਹ ਵੀ ਪੜ੍ਹੋ : World Cup 2023: ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ, ਆਸਟ੍ਰੇਲੀਆ ਨੇ 62 ਦੌੜਾਂ ਨਾਲ ਹਰਾਇਆ

ਪਿੱਚ ਰਿਪੋਰਟ
ਵਾਨਖੇੜੇ ਸਟੇਡੀਅਮ ਦੀ ਪਿੱਚ ਅਜੇ ਤੱਕ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਵਰਤੀ ਨਹੀਂ ਗਈ ਹੈ, ਜਿਸਦਾ ਪਹਿਲਾ ਮੈਚ ਅੱਜ ਹੋਣਾ ਹੈ। ਹਾਲਾਂਕਿ, ਵਾਨਖੇੜੇ ਦੀ ਪਿੱਚ ਨੂੰ ਬੱਲੇਬਾਜ਼ਾਂ ਦੇ ਅਨੁਕੂਲ ਮੰਨਿਆ ਜਾਂਦਾ ਹੈ ਅਤੇ ਸ਼ਨੀਵਾਰ ਦਾ ਮੈਚ ਦੋਵਾਂ ਪਾਸਿਆਂ ਦੇ ਪਾਵਰ-ਹਿਟਰਾਂ ਕਾਰਨ ਉੱਚ ਸਕੋਰ ਵਾਲਾ ਹੋਣ ਦੀ ਉਮੀਦ ਹੈ।

ਮੌਸਮ
ਮੁੰਬਈ ਵਿੱਚ ਤਾਪਮਾਨ 37 ਡਿਗਰੀ ਸੈਲਸੀਅਸ, ਨਮੀ 54 ਫ਼ੀਸਦੀ ਅਤੇ ਹਵਾ ਦੀ ਰਫ਼ਤਾਰ 9 ਕਿਲੋਮੀਟਰ ਪ੍ਰਤੀ ਘੰਟਾ ਦੇ ਨਾਲ ਗਰਮ ਦਿਨ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਅੱਜ ਮੁੰਬਈ 'ਚ ਮੀਂਹ ਦੀ ਸੰਭਾਵਨਾ ਘੱਟ ਹੈ।

ਇਹ ਵੀ ਪੜ੍ਹੋ : ਮਾਂ ਤੋਂ ਪ੍ਰੇਰਿਤ ਹੋ ਕੇ ਐਥਲੈਟਿਕਸ ਸ਼ੁਰੂ ਕੀਤੀ : ਹਰਮਿਲਨ ਬੈਂਸ

ਪਲੇਇੰਗ 11

ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਨਗਿਡੀ

ਇੰਗਲੈਂਡ : ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਹੈਰੀ ਬਰੂਕ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਡੇਵਿਡ ਵਿਲੀ, ਆਦਿਲ ਰਾਸ਼ਿਦ, ਗੁਸ ਐਟਕਿੰਸਨ, ਮਾਰਕ ਵੁੱਡ, ਰੀਸ ਟੋਪਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

Tarsem Singh

This news is Content Editor Tarsem Singh