ENG vs RSA : ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਨਾਲ ਹਰਾਇਆ

01/20/2020 8:24:48 PM

ਪੋਰਟ ਅਲੀਜਾਬੇਥ— ਇੰਗਲੈਂਡ ਨੇ ਮੇਜਬਾਨ ਦੱਖਣੀ ਅਫਰੀਕਾ ਨੂੰ ਤੀਜੇ ਕ੍ਰਿਕਟ ਟੈਸਟ ਦੇ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਤੇ 53 ਦੌੜਾਂ ਨਾਲ ਹਰਾ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾ ਲਈ। ਇੰਗਲੈਂਡ ਨੇ ਸੈਂਚੁਰੀਅਨ 'ਚ ਪਹਿਲਾ ਟੈਸਟ ਮੈਚ 107 ਦੌੜਾਂ ਨਾਲ ਹਾਰਿਆ ਸੀ ਪਰ ਉਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਕੇਪਟਾਊਨ 'ਚ ਦੂਜਾ ਟੈਸਟ 189 ਦੌੜਾਂ ਨਾਲ ਤੇ ਪੋਰਟ ਅਲੀਜਾਬੇਥ 'ਚ ਤੀਜੇ ਟੈਸਟ ਪਾਰੀ ਤੇ 53 ਦੌੜਾਂ ਨਾਲ ਜਿੱਤ ਲਿਆ। ਸੀਰੀਜ਼ ਦਾ ਚੌਥਾ ਤੇ ਆਖਰੀ ਟੈਸਟ ਮੈਚ ਜੋਹਾਨਸਬਰਗ 'ਚ 24 ਜਨਵਰੀ ਤੋਂ ਸ਼ੁਰੂ ਹੋਵੇਗਾ।


ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 499 ਦੌੜਾਂ 'ਤੇ ਐਲਾਨ ਕੀਤੀ ਸੀ, ਜਦਕਿ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 209 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਫਾਲੋਆਨ ਕਰਨਾ ਪਿਆ। ਦੱਖਣੀ ਅਫਰੀਕਾ ਨੇ ਕੱਲ ਦੇ 6 ਵਿਕਟਾਂ 'ਤੇ 102 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਦੂਜੀ ਪਾਰੀ 237 ਦੌੜਾਂ 'ਤੇ ਢੇਰ ਹੋ ਗਈ। 8ਵੇਂ ਨੰਬਰ ਦੇ ਬੱਲੇਬਾਜ਼ ਕੇਸ਼ਵ ਮਹਾਰਾਜ ਨੇ ਸ਼ਾਨਦਾਰ ਬੱਲੇਬਾਜ਼ ਕਰਦੇ ਹੋਏ 106 ਗੇਂਦਾਂ 'ਤੇ 10 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਕੇਸ਼ਵ ਆਪਣੇ 72 ਦੌੜਾਂ ਦੇ ਸਰਵਸ੍ਰੇਸ਼ਠ ਸਕੋਰ ਤੋਂ ਸਿਰਫ ਇਕ ਦੌੜ ਦੂਰ ਰਹਿ ਗਏ। ਆਖਰੀ ਬੱਲੇਬਾਜ਼ ਡੇਨ ਪੇਟਰਸਨ ਨੇ 40 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾਈਆਂ।

 
ਇੰਗਲੈਂਡ ਦੇ ਕਪਤਾਨ ਤੇ ਆਫ ਸਪਿਨਰ ਜੋ ਰੂਟ ਨੇ 87 ਦੌੜਾਂ 'ਤੇ 4 ਵਿਕਟਾਂ ਚੇ ਮਾਰਕਵੁਡ ਨੇ 32 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੂੰ ਇਸ ਜਿੱਤ ਨਾਲ 30 ਅੰਕ ਹਾਸਲ ਹੋਏ ਤੇ ਉਹ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ 8 ਮੈਚਾਂ 'ਚ 116 ਅੰਕਾਂ ਦੇ ਨਾਲ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ 6 ਮੈਚਾਂ 'ਚ 30 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਹੈ। ਭਾਰਤ 360 ਅੰਕਾਂ ਦੇ ਨਾਲ ਪਹਿਲੇ ਤੇ ਇੰਗਲੈਂਡ 116 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਹੈ। ਇੰਗਲੈਂਡ ਦੀ ਪਹਿਲੀ ਪਾਰੀ 'ਚ ਅਜੇਤੂ 135 ਦੌੜਾਂ ਬਣਾਉਣ ਵਾਲੇ ਓਵੀ ਪੋਪ ਨੂੰ 'ਮੈਨ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ।

Gurdeep Singh

This news is Content Editor Gurdeep Singh