ENG vs IND : ਭਾਰਤ ਨੇ ਇੰਗਲੈਂਡ ਹੱਥੋਂ 2-1 ਨਾਲ ਗੁਆਈ ਵਨਡੇ ਸੀਰੀਜ਼

07/18/2018 12:20:26 AM

ਲੰਡਨ— ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਲੀਡਸ 'ਚ ਖੇਡਿਆ ਗਿਆ ਜਿਸ 'ਚ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 2-1 ਨਾਲ ਸੀਰੀਜ਼ 'ਤੇ ਕਬਜਾ ਕਰ ਲਿਆ। ਭਾਰਤ ਨੇ ਟਾਸ ਹਾਰ ਕੇ ਇੰਗਲੈਂਡ ਦੇ ਅੱਗੇ 50 ਓਵਰਾਂ 'ਚ 257 ਦੌਡ਼ਾਂ ਦਾ ਟੀਚਾ ਰੱਖਿਆ ਸੀ।

ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ। ਇੰਗਲੈਂਡ ਨੇ ਤੇਜ਼ ਖੇਡਦੇ ਹੋਏ 5 ਓਵਰਾਂ 'ਚ 40 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਇੰਗਲੈਂਡ ਪਹਿਲਾ ਝਟਕਾ ਤੇਜ਼ ਖੇਡ ਰਹੇ ਜਾਨੀ ਬੇਅਰਸਟਾ ਦੇ ਰੂਪ 'ਚ ਲੱਗਾ। ਬੇਅਰਸਟਾ 13 ਗੇਦਾਂ 'ਚ 30 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦਾ ਸ਼ਿਕਾਰ ਬਣੇ। ਦੂਜਾ ਝਟਕਾ ਜੇਮਸ ਵਿਂਸ (27 ਦੌੜਾਂ) ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ ਜੋ ਰੂਟ ਅਤੇ ਕਪਤਾਨ ਇਓਨ ਮੋਰਗਨ ਨੇ ਪਾਰੀ ਸੰਭਾਲੀ ਅਤੇ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੌਰਾਨ ਜੋ ਰੂਟ ਨੇ ਜੇਤੂ ਸ਼ਾਟ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਆਪਣਾ ਸੈਂਕਡ਼ਾ ਵੀ ਪੂਰਾ ਕੀਤਾ।

ਦੱਸ ਦਈਏ ਕਿ ਭਾਰਤ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਟੀਮ ਦੇ ਹਿਟ ਮੈਨ ਰੋਹਿਤ ਸ਼ਰਮਾ 18 ਗੇਂਦਾਂ 2 ਦੌਡ਼ਾਂ ਬਣਾ ਕੇ ਵਿਲੇ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਪਾਰੀ ਸੰਭਾਲੀ ਅਤੇ ਟੀਮ ਦਾ ਸਕੋਰ 84 ਤੱਕ ਲੈ ਗਏ। ਇਸ ਦੌਰਾਨ 17ਵੇਂ ਓਵਰ 'ਚ 44 ਦੌਡ਼ਾਂ ਬਣਾ ਕੇ ਬੈਨ ਸਟੋਕਸ ਦੇ ਹੱਥੋ ਰਨ ਆਊਟ ਹੋ ਕੇ ਪਵੇਲੀਨ ਪਰਤ ਗਏ। ਕਪਤਾਨ ਵਿਰਾਟ ਕੋਹਲੀ ਨੇ ਇਸ ਤੋਂ ਬਾਅਦ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 72 ਗੇਂਦਾਂ 'ਚ 71 ਦੌਡ਼ਾਂ ਦੀ ਸੰਭਲੀ ਹੋਈ ਪਾਰੀ ਖੇਡੀ। 72 ਦੌਡ਼ਾਂ ਬਣਾ ਕੇ ਉਹ ਵੀ ਅਦੀਲ ਰਾਸ਼ੀਦ ਦੀ ਗੇਂਦ 'ਤੇ ਬੋਲਡ ਹੋ ਗਏ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ 42 ਦੌਡ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਹਾਲਾਂਕਿ ਸ਼ਾਰਦੁਲ ਠਾਕੁਰ ਅਤੇ ਭੁਵਨੇਸ਼ਵਰ ਕੁਮਾਰ ਨੇ ਆਖਰੀ ਓਵਰਾਂ 'ਚ ਸ਼ਾਟ ਲਗਾਏ ਅਤੇ ਟੀਮ ਦਾ ਸਕੋਰ 256 ਤੱਕ ਲੈ ਗਏ।