ENG vs IND 1st T20i : ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾਇਆ

07/08/2022 2:10:40 AM

ਸਪੋਰਟਸ ਡੈਸਕ-ਹਾਰਦਿਕ ਪਾਂਡਿਆ ਦੀ ਆਲਰਾਊਂਡਰ ਖੇਡ ਦੀ ਬਦੌਲਤ ਭਾਰਤ ਨੇ 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਬਾਲੇ 'ਚ ਮੇਜ਼ਬਾਨ ਇੰਗਲੈਂਡ ਨੂੰ 50 ਦੌੜਾਂ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ 'ਚ 8 ਵਿਕਟਾਂ 'ਤੇ 198 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 19.3 ਓਵਰਾਂ 'ਚ 148 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਪਤਾਨ ਜੋਸ ਬਟਲਰ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋਏ। ਇੰਗਲੈਂਡ ਨੇ 6.1 ਓਵਰ ਤੱਕ ਆਪਣੇ 4 ਵਿਕਟ 33 ਦੌੜਾਂ 'ਤੇ ਗੁਆ ਦਿੱਤੇ ਹਨ। ਇਸ ਤੋਂ ਬਾਅਦ ਹੈਰੀ ਬਰੂਕ ਅਤੇ ਮੋਇਨ ਅਲੀ 5ਵੀਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ।

ਇਹ ਵੀ ਪੜ੍ਹੋ : ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਏਅਰ ਨੂੰ ਮਿਲਿਆ ਏਅਰ ਆਪਰੇਟਰ ਸਰਟੀਫਿਕੇਟ, ਜਲਦ ਸ਼ੁਰੂ ਹੋਣਗੀਆਂ ਉਡਾਣਾਂ

ਭਾਰਤ ਲਈ ਹਾਰਦਿਕ ਪਾਂਡਿਆ ਨੇ 4, ਯੁਜਵੇਂਦਰ ਚਾਹਿਲ ਨੇ 2, ਆਰਸ਼ਦੀਪ ਸਿੰਘ ਨੇ 2, ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਨੇ 1-1 ਵਿਕਟ ਝਟਕੀ। ਹਾਰਦਿਕ ਪਾਂਡਿਆ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ 'ਪਲੇਅਰ ਆਫ਼ ਦਿ ਮੈਚ' ਐਵਾਰਡ ਦਿੱਤਾ ਗਿਆ। ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਦੇ ਕਰੀਅਰ ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਇੰਗਲੈਂਡ ਵਿਰੁੱਧ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ  'ਚ 8 ਵਿਕਟਾਂ 'ਤੇ 198 ਦੌੜਾਂ ਬਣਾਈਆਂ। ਪਾਂਡਿਆ ਨੇ 33 ਗੇਂਦਾਂ 'ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਸੂਰਿਆ ਕੁਮਾਰ ਯਾਦਵ (39) ਦੇ ਨਾਲ ਚੌਥੇ ਵਿਕਟ ਲਈ 37 ਤੇ ਅਕਸ਼ਰ ਪਟੇਲ (17) ਦੇ ਨਾਲ 5ਵੇਂ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ।

ਸੂਰਿਆ ਕੁਮਾਰ ਯਾਦਵ ਨੇ ਦੀਪਕ ਹੁੱਡਾ (33) ਨਾਲ ਵੀ ਤੀਸਰੇ ਵਿਕਟ ਲਈ 43 ਦੌੜਾਂ ਜੋੜੀਆਂ। ਇੰਗਲੈਂਡ ਵੱਲੋਂ ਕ੍ਰਿਸ ਜਾਰਡਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਚਾਰ ਓਵਰਾਂ 'ਚ 23 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ। ਮੋਇਨ ਅਲੀ ਨੇ ਉਨ੍ਹਾਂ ਦਾ ਚੰਗਾ ਦਿੰਦੇ ਹੋਏ 2 ਓਵਾਰਂ 'ਚ 26 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਇੰਗਲੈਂਡ ਵਿਰੁੱਧ 5ਵੇਂ ਟੈਸਟ ਤੋਂ ਬਾਹਰ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤੇ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : ਰਾਜਨਾਥ ਸਿੰਘ 11 ਜੁਲਾਈ ਨੂੰ ਰੱਖਿਆ ਬਾਰੇ ਸੰਸਦੀ ਸਲਾਹਕਾਰ ਕਮੇਟੀ ਨੂੰ 'ਅਗਨੀਪਥ' ਬਾਰੇ ਦੇਣਗੇ ਜਾਣਕਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

ਪਲੇਇੰਗ 11

ਇੰਗਲੈਂਡ: ਜੇਸਨ ਰਾਏ, ਜੋਸ ਬਟਲਰ (ਵਿਕੇਟਕੀਪਰ/ਕਪਤਾਨ), ਡੇਵਿਡ ਮਲਾਨ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ​​ਹੈਰੀ ਬਰੁਕ, ਸੈਮ ਕੁਰੇਨ, ਕ੍ਰਿਸ ਜਾਰਡਨ, ਟਾਇਮਲ ਮਿਲਜ਼, ਰੀਸ ਟਾਪਲੀ, ਮੈਥਿਊ ਪਾਰਕਿੰਸਨ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕੇਟਕੀਪਰ) ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

 

Karan Kumar

This news is Content Editor Karan Kumar