ENG v IND : ਇੰਗਲੈਂਡ ਦੌਰੇ 'ਤੇ ਵਿਰਾਟ ਤੋੜ ਸਕਦੇ ਹਨ ਰਾਹੁਲ ਦ੍ਰਾਵਿੜ ਦਾ ਇਹ ਰਿਕਾਰਡ

08/03/2021 10:32:07 PM

ਨਵੀਂ ਦਿੱਲੀ- ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ ਨਾਟਿੰਘਮ ਦੇ ਮੈਦਾਨ 'ਤੇ ਬੁੱਧਵਾਰ ਤੋਂ ਪਹਿਲਾ ਟੈਸਟ ਖੇਡੇਗੀ। ਇਸ ਦੌਰਾਨ ਸਭ ਦੀਆਂ ਨਜ਼ਰਾਂ ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ ਰਹਿਣਗੀਆਂ। ਪਿਛਲੇ ਇੰਗਲੈਂਡ ਦੌਰੇ 'ਤੇ ਵਿਰਾਟ ਨੇ ਭਾਰਤ ਵਲੋਂ ਖੂਬ ਦੌੜਾਂ ਬਣਾਈਆਂ ਸਨ। ਜੇਕਰ ਉਹ ਇਸ ਵਾਰ ਵੀ ਦੌੜਾਂ ਬਣਾਉਣ ਵਿਚ ਸਫਲ ਰਹੇ ਤਾਂ ਭਾਰਤੀ ਟੀਮ ਇੱਥੇ ਸ਼ਾਨਦਾਰ ਸੀਰੀਜ਼ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਕੋਹਲੀ ਦੇ ਕੋਲ ਰਾਹੁਲ ਦ੍ਰਾਵਿੜ ਦਾ ਇਕ ਰਿਕਾਰਡ ਤੋੜਨ ਦਾ ਵੀ ਮੌਕਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਟੈਸਟ ਵਿਚ ਕੋਹਲੀ 1789 ਦੌੜਾਂ ਬਣਾ ਚੁੱਕੇ ਹਨ। ਉਹ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ 209 ਦੌੜਾਂ ਬਣਾਉਂਦੇ ਹੀ ਰਾਹੁਲ ਦ੍ਰਾਵਿੜ ਦਾ ਰਿਕਾਰਡ ਤੋੜ ਦੇਣਗੇ। ਦੇਖੋ ਰਿਕਾਰਡ

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ


ਭਾਰਤ- ਇੰਗਲੈਂਡ ਟੈਸਟ ਵਿਚ ਸਭ ਤੋਂ ਜ਼ਿਆਦਾ ਦੌੜਾਂ
ਸਚਿਨ ਤੇਂਦੁਲਕਰ- 2535
ਸੁਨੀਲ ਗਾਵਸਕਰ- 2485
ਕੁਕ- 2431
ਰਾਹੁਲ ਦ੍ਰਾਵਿੜ- 1950
ਵਿਸ਼ਵਨਾਥ-1880
ਜੋ ਰੂਟ- 1789
ਵਿਰਾਟ ਕੋਹਲੀ-1742

ਇਹ ਖ਼ਬਰ ਪੜ੍ਹੋ- ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ


ਭਾਰਤੀ ਖਿਡਾਰੀਆਂ ਵਲੋਂ ਇਕ ਸੀਰੀਜ਼ ਵਿਚ ਇੰਗਲੈਂਡ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ
655- ਵਿਰਾਟ ਕੋਹਲੀ (2016)
602- ਰਾਹੁਲ ਦ੍ਰਾਵਿੜ (2002)
593- ਵਿਰਾਟ ਕੋਹਲੀ (2018)
586- ਵੀ ਮਾਂਜਰੇਕਰ (1961)
542- ਐੱਸ ਗਾਵਸਕਰ (1979)


ਇੰਗਲੈਂਡ-ਭਾਰਤ ਟੈਸਟ ਸੀਰੀਜ਼ ਵਿਚ ਟਾਪ ਸਕੋਰਰ
22- ਸੁਨੀਲ ਗਾਵਸਕਰ
14- ਸਚਿਨ ਤੇਂਦੁਲਕਰ
11- ਵਿਰਾਟ ਕੋਹਲੀ
10- ਜੋ ਰੂਟ
09- ਕੁਕ
09- ਵਿਸ਼ਵਨਾਥ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh