''ਏਲੀਟ ਕਲੱਬ'' ''ਚ ਸ਼ਾਮਲ  ਹੋਏ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ

11/12/2018 3:00:19 PM

ਨਵੀਂ ਦਿੱਲੀ—ਚੇਨਈ ਦੇ ਚੇਪਾਕ ਸਟੇਡੀਅਮ 'ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਮੈਚ ਦੀ ਆਖਰੀ ਗੇਂਦ 'ਤੇ ਮਾਤ ਦੇ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ। ਇਸ ਜਿੱਤ 'ਚ ਸ਼ਿਖਰ ਧਵਨ ਤੋਂ ਇਲਾਵਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਬਹੁਤ ਯੋਗਦਾਨ ਰਿਹਾ। 182 ਦੌੜਾਂ ਦਾ ਟੀਚਾ ਲੈ ਕੇ ਉਤਰੀ ਟੀਮ ਨੂੰ ਜਿੱਤ ਦਿਵਾਉਣ 'ਚ ਪੰਤ ਨੇ 38 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਜਦਕਿ ਇਸ ਦੌਰਾਨ ਉਨ੍ਹਾਂ ਨੇ ਆਪਣਾ ਅਰਧਸੈਂਕੜਾ 30 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਪੂਰਾ ਕੀਤਾ।

ਇਸ ਦੇ ਨਾਲ ਹੀ ਉਹ ਟੀ-20 ਫਾਰਮੈਟ 'ਚ ਭਾਰਤ ਵਲੋਂ ਅਰਧਸੈਂਕੜਾ ਲਗਾਉਣ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਪੰਤ ਨੇ ਇਹ ਮੁਕਾਮ 21 ਸਾਲ ਅਤੇ 38 ਦਿਨਾਂ ਦੀ ਉਮਰ 'ਚ ਹਾਸਲ ਕੀਤਾ ਹੈ। ਸ਼ਿਖਰ ਦੇ ਨਾਲ ਤੀਜੇ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਪੰਤ ਤੋਂ ਘੱਟ ਉਮਰ 'ਚ ਟੀ-20 ਵਿਕਟਾਂ 'ਚ ਅਰਧਸੈਂਕੜਾ ਲਗਾਉਣ ਦਾ ਭਾਰਤੀ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਰੋਹਿਤ ਨੇ 20 ਸਾਲ ਅਤੇ 143 ਦਿਨਾਂ ਦੀ ਉਮਰ 'ਚ ਸਾਊਥ ਅਫਰੀਕਾ ਖਿਲਾਫ 2007 ਟੀ-20 ਵਰਲਡ ਕੱਪ 'ਚ ਅਜਿਹਾ ਕੀਤਾ ਸੀ। 

ਹਾਲਾਂਕਿ ਪੰਤ ਰੌਬਿਨ ਉਥੱਪਾ ਨੂੰ ਪਿੱਛੇ ਛੱਡਣ 'ਚ ਸਫਲ ਰਹੇ। ਮਜ਼ੇਦਾਰ ਗੱਲ ਇਹ ਹੈ ਕਿ ਉਥੱਪਾ ਨੇ ਵੀ 2007 ਟੀ-20 ਵਰਲਡ ਕੱਪ 'ਚ ਪਾਕਿਸਤਾਨ ਖਿਲਾਫ 21 ਸਾਲ 307 ਦਿਨਾਂ ਦੀ ਉਮਰ 'ਚ ਅਰਧਸੈਂਕੜਾ (50) ਲਗਾਇਆ ਸੀ। ਰਿਸ਼ਭ ਪੰਤ ਨੇ ਹੁਣ ਤੱਕ ਭਾਰਤ ਲਈ ਸੱਤ ਟੀ-20 ਮੈਚਾਂ 'ਚ 137 ਦੌੜਾਂ ਬਣਾਈਆਂ ਹਨ। ਜਦਕਿ ਪੰਜ ਟੈਸਟ ਮੈਚਾਂ 'ਚ ਉਨ੍ਹਾਂ ਦੇ ਨਾਂ 346 ਦੌੜਾਂ ਅਤੇ ਤਿੰਨ ਵਨ ਡੇ 'ਚ 41 ਦੌੜਾਂ ਦਰਜ ਹਨ। ਇੰਨਾ ਹੀ ਨਹੀਂ, ਇਸ ਨੌਜਵਾਨ ਵਿਕਟਕੀਪਰ ਨੂੰ ਧੋਨੀ ਦਾ ਵਿਕਲਪ ਮੰਨਿਆ ਜਾ ਰਿਹਾ ਹੈ।

suman saroa

This news is Content Editor suman saroa