''ਗਰੀਬਾਂ ਦਾ ਸੋਬਰਸ'' ਕਹਿੰਦੇ ਸੀ ਏਕਨਾਥ ਸੋਲਕਰ ਨੂੰ, ਸ਼ਾਰਟ ਲੈੱਗ ਦਾ ਸੀ ਵਧੀਆ ਫੀਲਡਰ

06/24/2020 3:44:23 AM

ਨਵੀਂ ਦਿੱਲੀ- ਆਜ਼ਾਦੀ ਦੇ ਇਕ ਸਾਲ ਬਾਅਦ ਅਰਥਾਤ 1948 ਵਿਚ ਜਨਮ ਲੈਣ ਵਾਲਾ ਏਕਨਾਥ ਸੋਲਕਰ ਅਜਿਹਾ ਪਹਿਲਾ ਕ੍ਰਿਕਟਰ ਸੀ, ਜਿਸ ਨੇ ਭਾਰਤੀ ਟੀਮ ਵਿਚ ਜਗ੍ਹਾ ਬਣਾਈ ਸੀ। ਭਾਰਤੀ ਟੀਮ ਲਈ 27 ਟੈਸਟ ਤੇ 7 ਵਨ ਡੇ ਖੇਡਣ ਵਾਲਾ ਏਕਨਾਥ ਸੋਲਕਰ ਅਜਿਹਾ ਪਹਿਲਾ ਕ੍ਰਿਕਟਰ ਸੀ, ਜਿਸ ਨੇ ਬੱਲੇਬਾਜ਼ੀ ਦੇ ਇਲਾਵਾ ਤੇਜ਼ ਤੇ ਸਪਿਨ ਦੋਵਾਂ ਤਰ੍ਹਾਂ ਦੀ ਗੇਂਦਬਾਜ਼ੀ ਕਰ ਲੈਂਦੇ ਸੀ। ਏਕਨਾਥ ਨੂੰ ਉਸਦੀ ਇਸ ਵਿਸ਼ੇਸ਼ਤਾ ਦੇ ਕਾਰਣ ਤਦ 'ਗਰੀਬਾਂ ਦਾ ਸੋਬਰਸ' ਕਿਹਾ ਜਾਂਦਾ ਸੀ। ਹਾਲਾਂਕਿ ਸੋਬਰਸ ਤੋਂ ਉਲਟ ਏਕਨਾਥ ਸ਼ਾਰਟ ਲੈੱਗ ਦੇ ਬਿਤਰੀਨ ਫੀਲਡਰਾਂ ਵਿਚ ਸ਼ਾਮਲ ਸੀ। ਉਸਦੀ ਇਕ ਅਖਬਾਰ ਨੂੰ ਦਿੱਤੀ ਗਈ ਇੰਟਰਵਿਊ ਵਿਚ ਕਹਿਣਾ ਮੈਨੂੰ ਸਿਰਫ ਬਾਲ ਨਜ਼ਰ ਆਉਂਦੀ ਹੈ, ਖੂਬ ਚਰਚਿਤ ਹੋਇਆ ਸੀ। ਏਕਨਾਥ ਕੈਚਿੰਗ ਐਕਸਪਰਟ ਸੀ। ਇਸ ਦੇ ਨਾਂ 27 ਮੈਚਾਂ 'ਚੋਂ 53 ਕੈਚ ਲੈਣ ਦਾ ਰਿਕਾਰਡ ਦਰਜ ਹੈ। ਉਸਦੇ ਬਾਰੇ ਵਿਚ ਟੋਨੀ ਗ੍ਰੇਗ ਨੇ ਕਦੇ ਕਿਹਾ ਸੀ ਕਿ ਏਕਨਾਥ ਤੋਂ ਵਧੀਆ ਸ਼ਾਰਟ ਲੈੱਗ ਫੀਲਡਰ ਅੱਜ ਤੱਕ ਦੁਨੀਆ ਵਿਚ ਪੈਦਾ ਨਹੀਂ ਹੋਇਆ। ਏਕਨਾਥ ਨੂੰ 1971 ਵਿਚ ਓਵਲ ਦੇ ਮੈਦਾਨ 'ਤੇ ਖੇਡੇ ਗਏ ਉਸ ਟੈਸਟ ਲਈ ਵੀ ਜਾਣਿਆ ਜਾਂਦਾ ਹੈ, ਜਿਸ ਵਿਚ ਉਸਦੇ ਇਕ ਸ਼ਾਨਦਾਰ ਕੈਚ ਨੇ ਭਾਰਤੀ ਟੀਮ ਨੂੰ ਇੰਗਲੈਂਡ ਵਿਚ ਪਹਿਲਾ ਟੈਸਟ ਜਿੱਤਣ ਦੇ ਯੋਗ ਬਣਾ ਦਿੱਤਾ ਸੀ। ਏਕਨਾਥ ਦੇ ਪਿਤਾ ਮੁੰਬਈ ਦੇ ਹਿੰਦੂ ਜਿਮਖਾਨਾ ਵਿਚ ਗਰਾਊਂਡ ਮੈਨ ਸਨ। ਸੋਲਕਰ ਅਕਸਰ ਮੈਚਾਂ ਦੌਰਾਨ ਸਕੋਰ ਬੋਰਡ ਬਦਲਣ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ 1947 ਵਿਚ ਇੰਗਲੈਂਡ ਵਿਰੁੱਧ ਖੇਡੇ ਗਏ ਉਸ ਚਰਚਿਤ ਟੈਸਟ ਲਈ ਵੀ ਜਾਣਿਆ ਜਾਂਦਾ ਹੈ, ਜਿਸ ਵਿਚ ਉਸ ਨੇ ਸਿਰਫ 18 ਦੌੜਾਂ ਬਣਾਈਆਂ ਸਨ। ਦਰਅਸਲ ਉਸ ਮੈਚ ਵਿਚ ਭਾਰਤੀ ਟੀਮ ਸਿਰਫ 17 ਓਵਰਾਂ 'ਚ 42 ਦੌੜਾਂ 'ਤੇ ਢੇਰ ਹੋ ਗਈ ਸੀ। ਸੋਲਕਰ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ ਸਨ।

Gurdeep Singh

This news is Content Editor Gurdeep Singh