PSL ਦੇ ਸਫਲ ਆਯੋਜਨ ਦੇ ਬਾਅਦ ਜ਼ਿਆਦਾ ਕੌਮਾਂਤਰੀ ਟੀਮਾਂ ਦੀ ਮੇਜ਼ਬਾਨੀ ਦਾ ਭਰੋਸਾ : ਅਹਿਸਾਨ ਮਨੀ

11/18/2020 7:02:33 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਦਾ ਮੰਨਣਾ ਹੈ ਕਿ ਘਰੇਲੂ ਸਰਜ਼ਮੀਂ ’ਤੇ ਪਾਕਿਸਤਾਨ ਸੁਪਰ ਲੀਗ (ਪੀ. ਐਸ. ਐਲ.) ਦੇ ਪੰਜਵੇਂ ਸੈਸ਼ਨ ਦੀ ਸਫਲ ਮੇਜ਼ਬਾਨੀ ਨੇ ਦੇਸ਼ ਦੇ ਅਕਸ ਨੂੰ ਸੁਧਾਰਿਆ ਹੈ ਅਤੇ ਇਸ ਨੇ ਅਗਲੇ ਸਾਲ ਜ਼ਿਆਦਾ ਕੌਮਾਂਤਰੀ ਟੀਮਾਂ ਦੀ ਮੇਜ਼ਬਾਨੀ ਕਰਨ ਲਈ ਉਨ੍ਹਾਂ ਦੇ ਵਿਸ਼ਵਾਸ਼ ਨੂੰ ਵਧਾਇਆ ਹੈ। ਪਾਕਿਸਤਾਨ ਕ੍ਰਿਕਟ ’ਚ ਸੁਧਾਰ ਕਰਨ ਲਈ ਪ੍ਰਧਾਨਮੰਤਰੀ ਇਮਰਾਨ ਖਾਨ ਵੱਲੋਂ ਨਿਯੁਕਤ ਕੀਤੇ ਗਏ ਮਨੀ ਨੇ ਕਿਹਾ ਕਿ ਇਸ ਸਾਲ ਘਰੇਲੂ ਮੈਦਾਨਾਂ ’ਤੇ ਪੂਰੇ ਪੀ. ਐੱਸ. ਐੱਲ. ਦੀ ਮੇਜ਼ਬਾਨੀ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਕੇ ਖ਼ੁਸ਼ ਹਨ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਕ੍ਰਿਕਟ ਦੀ ਕਾਮਨਵੈਲਥ ਗੇਮਸ 2020 ’ਚ ਹੋਈ ਐਂਟਰੀ

ਉਨ੍ਹਾਂ ਨੇ ਪੀ. ਐੱਸ. ਐੱਲ. ਦੇ ਫਾਈਨਲ ਮੈਚ ਦੇ ਬਾਅਦ ਕਿਹਾ, ‘‘ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਲੇਆਫ ਪੜਾਅ ਦੇ ਮੁਅਤਲ ਹੋਣ ਦੇ ਬਾਅਦ ਕਈ ਚੁਣੌਤੀਆਂ ਅਤੇ ਬੇਯਕੀਨੀਆਂ ਵਿਚਾਲੇ ਮੈਨੂੰ ਖ਼ੁਸ਼ੀ ਹੈ ਕਿ ਪੀ. ਸੀ. ਬੀ. ਨੇ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਸਮਰਥਕਾਂ ਨਾਲ ਕੀਤੀ ਗਈ ਇਕ ਹੋਰ ਵਚਨਬੱਧਤਾ ਪੂਰੀ ਕਰ ਲਈ’’। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਪੀ. ਸੀ. ਬੀ. ਹਾਲਾਤਾਂ ’ਤੇ ਨਜ਼ਰ ਰੱਖੇਗਾ ਅਤੇ ਅਧਿਕਾਰੀਆਂ ਨਾਲ ਮਿਲ ਕੇ 2021 ’ਚ ਕੌਮਾਂਤਰੀ ਕ੍ਰਿਕਟ ਅਤੇ ਪੀ. ਐੱਸ. ਐੱਲ. ’ਚ ਦਰਸ਼ਕਾਂ ਨੂੰ ਮੈਦਾਨ ’ਤੇ ਵਾਪਸ ਲਿਆਉਣ ਦੇ ਤਰੀਕਿਆਂ ’ਤੇ ਕੰਮ ਕਰੇਗਾ।

ਇਹ ਵੀ ਪੜ੍ਹੋ : ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'

ਉਨ੍ਹਾਂ ਕਿਹਾ, ‘‘ਅਸੀਂ ਭਵਿੱਖ ਦੇ ਦੌਰਾ ਪ੍ਰੋਗਰਾਮ ਦੇ ਤਹਿਤ ਜਨਵਰੀ-ਫ਼ਰਵਰੀ 2021 ’ਚ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਦੇ ਲਈ ਤਿਆਰ ਹੈ। ਇਸ ਤੋਂ ਬਾਅਦ ਪੀ. ਐੱਲ. ਐੱਲ. ਦਾ ਆਯੋਜਨ ਹੋਵੇਗਾ ਜਿਸ ’ਚ ਦੁਨੀਆ ਦੇ ਕਈ ਵੱਡੇ-ਵੱਡੇ ਖਿਡਾਰੀ ਹਿੱਸਾ ਲੈਣਗੇ।’’ ਪਾਕਿਸਤਾਨ ’ਚ ਕ੍ਰਿਕਟ ਦੀ ਵਾਪਸੀ ਨੂੰ ਮਜ਼ਬੂਤੀ ਦਿੰਦੇ ਹੋਏ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦੋ ਮੈਚਾਂ ਦੀ ਟੀ-20 ਸੀਰੀਜ਼ ਲਈ ਅਗਲੇ ਸਾਲ ਅਕਤੂਬਰ ’ਚ 16 ਸਾਲਾਂ ਦੇ ਬਾਅਦ ਇਸ ਦੇਸ਼ ਦਾ ਦੌਰਾ ਕਰੇਗਾ।

Tarsem Singh

This news is Content Editor Tarsem Singh