ਈਡਨ ਗਾਰਡਨਸ ਆਈ.ਪੀ.ਐੱਲ. 2018 ਦਾ ਸਰਵਸ਼੍ਰੇਸ਼ਠ ਮੈਦਾਨ ਰਿਹਾ

05/26/2018 3:01:55 PM

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਭਾਵੇਂ ਹੀ ਆਈ.ਪੀ.ਐੱਲ. ਫਾਈਨਲ 'ਚ ਪਹੁੰਚ ਨਹੀਂ ਸਕੀ ਹੋਵੇ ਪਰ ਉਸ ਦਾ ਘਰੇਲੂ ਮੈਦਾਨ ਈਡਨ ਗਾਰਡਨਸ ਮੌਜੂਦਾ ਸੀਜ਼ਨ ਦਾ ਸਰਵਸ਼੍ਰੇਸ਼ਠ ਮੈਦਾਨ ਚੁਣਿਆ ਗਿਆ ਹੈ। ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਇਕ ਟਵੀਟ 'ਚ ਇਸ ਦਾ ਖੁਲਾਸਾ ਕੀਤਾ ਅਤੇ ਮੈਦਾਨ ਦੇ ਕਰਮਚਾਰੀਆਂ ਨੂੰ ਧੰਨਵਾਦ ਵੀ ਦਿੱਤਾ। ਬੀ.ਸੀ.ਸੀ.ਆਈ. ਇਸ ਦਾ ਅਧਿਕਾਰਤ ਐਲਾਨ ਕਲ ਕਰੇਗਾ।

ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਗਾਂਗੁਲੀ ਨੇ ਟਵਿੱਟਰ 'ਤੇ ਲਿਖਿਆ, ''ਕੈਬ ਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਈਡਨ ਗਾਰਡਨਸ ਨੂੰ ਇਕ ਵਾਰ ਫਿਰ ਆਈ.ਪੀ.ਐੱਲ. ਦਾ ਸਰਵਸ਼੍ਰੇਸ਼ਠ ਮੈਦਾਨ ਚੁਣਿਆ ਗਿਆ।'' ਇਸ ਸੈਸ਼ਨ 'ਚ ਈਡਨ ਗਾਰਡਨਸ 'ਤੇ 9 ਮੈਚ ਖੇਡੇ ਗਏ ਅਤੇ ਪੁਣੇ 'ਚ ਹੋਣ ਵਾਲੇ ਦੋ ਪਲੇਆਫ ਵੀ ਉਸ ਦੀ ਝੋਲੀ 'ਚ ਆ ਗਏ। ਗਾਂਗੁਲੀ ਨੇ ਕਿਹਾ, ''ਕੈਬ ਇਸ ਸਫਲਤਾ 'ਚ ਯੋਗਦਾਨ ਦੇਣ ਵਾਲੇ ਸਾਰੇ ਲੋਕਾਂ, ਮੈਦਾਨ ਕਰਮਚਾਰੀਆਂ, ਬੀ.ਸੀ.ਸੀ.ਆਈ. ਅਤੇ ਆਈ.ਸੀ.ਸੀ. ਨੂੰ ਧੰਨਵਾਦ ਦਿੰਦਾ ਹੈ। ਕੈਬ ਦੇ ਸਾਂਝੇ ਸਕੱਤਰ ਅਭੀਸ਼ੇਕ ਡਾਲਮੀਆ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਸਾਰਿਆਂ ਨੂੰ ਧੰਨਵਾਦ ਦਿੱਤਾ।