ਈਸਟ ਬੰਗਾਲ ਸੁਪਰ ਕੱਪ ਦੇ ਸੈਮੀਫਾਈਨਲ ''ਚ

04/10/2018 11:35:20 AM

ਭੁਵਨੇਸ਼ਵਰ (ਬਿਊਰੋ)— ਫੁੱਟਬਾਲ ਦੁਨੀਆ ਦੀ ਇਕ ਹਰਮਨਪਿਆਰੀ ਖੇਡ ਹੈ। ਫੁੱਟਬਾਲ ਭਾਰਤ 'ਚ ਵੀ ਕਾਫੀ ਲੋਕਪ੍ਰਿਯ ਖੇਡ ਹੈ। ਫੁੱਟਬਾਲ ਦੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਖੇਡੇ ਜਾਂਦੇ ਹਨ। ਇਸੇ ਲੜੀ 'ਚ ਭਾਰਤ 'ਚ ਸੁਪਰ ਕੱਪ ਫੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਲਾਲਦਨਮਾਵੀਆ ਰਾਲਟੇ ਦੇ ਇੰਜੁਰੀ ਟਾਈਮ 'ਚ ਦਾਗੇ ਗੋਲ ਦੀ ਬਦੌਲਤ ਈਸਟ ਬੰਗਾਲ ਨੇ ਇੱਥੇ ਕੁਆਰਟਰਫਾਈਨਲ 'ਚ ਏਜਲ ਐੱਫ.ਸੀ. ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਏਜਲ ਦੇ ਸਾਬਕਾ ਮਿਡਫੀਲਡਰ ਰਾਲਟੇ ਨੇ ਇੰਜੁਰੀ ਟਾਈਮ 'ਚ ਸਪਾਟ ਕਿੱਕ 'ਤੇ ਗੋਲ ਦਾਗਿਆ। ਸੁਪਰ ਕੱਪ ਦਾ ਦੂਜਾ ਕੁਆਰਟਰਫਾਈਨਲ  ਮੋਹਨ ਬਾਗਾਨ ਅਤੇ ਸ਼ਿਲਾਂਗ ਲਾਜੋਂਗ ਐੱਫ.ਸੀ. ਵਿਚਾਲੇ 11 ਅਪ੍ਰੈਲ ਨੂੰ ਹੋਵੇਗਾ।