ਏਅਰਥਿੰਗਸ ਮਾਸਟਰਸ ਸ਼ਤਰੰਜ : ਭਾਰਤ ਵਲੋਂ ਪੇਂਟਾਲਾ ਹਰਿਕ੍ਰਿਸ਼ਣਾ ਲਵੇਗਾ ਹਿੱਸਾ

12/15/2020 10:22:01 PM

ਨਵੀਂ ਦਿੱਲੀ (ਨਿਕਲੇਸ਼ ਜੈਨ)– ਚੈਂਪੀਅਨਸ ਚੈੱਸ ਟੂਰ ਦੇ ਦੂਜੇ ਪੜਾਅ ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਸਾਰੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 26 ਦਸੰਬਰ ਤੋਂ ਸ਼ੁਰੂ ਹੋ ਰਿਹਾ ਇਹ ਟੂਰਨਾਮੈਂਟ 3 ਜਨਵਰੀ ਤਕ ਖੇਡਿਆ ਜਾਵੇਗਾ। ਦੁਨੀਆ ਭਰ ਤੋਂ 12 ਸੁਪਰ ਗ੍ਰੈਂਡ ਮਾਸਟਰਾਂ ਨੂੰ ਇਸ ਪ੍ਰਤੀਯੋਗਿਤਾ ਵਿਚ ਸ਼ਾਮਲ ਕੀਤਾ ਗਿਆ ਹੈ। ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਇਸ ਪ੍ਰਤੀਯੋਗਿਤਾ ਵਿਚ ਇਕਲੌਤਾ ਭਾਰਤੀ ਖਿਡਾਰੀ ਹੋਵੇਗਾ। ਉਸ ਤੋਂ ਇਲਾਵਾ ਨਾਰਵੇ ਤੋਂ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਰੂਸ ਤੋਂ ਇਯਾਨ ਨੈਪੋਮਨਿਆਚੀ, ਡੇਨੀਅਲ ਡੂਬੋਵ ਤੇ ਅਲੈਗਜ਼ੈਂਡਰ ਗ੍ਰੀਸਚੁਕ, ਫਰਾਂਸ ਤੋਂ ਮੈਕਸਿਮ ਲਾਗ੍ਰੇਵ, ਅਰਮੀਨੀਆ ਤੋਂ ਲੇਵੋਨ ਅਰੋਨੀਅਨ, ਅਮਰੀਕਾ ਤੋਂ ਵੇਸਲੀ ਸੋ ਤੇ ਹਿਕਾਰੂ ਨਾਕਾਮੁਰਾ, ਨੀਦਰਲੈਂਡ ਤੋਂ ਅਨੀਸ਼ ਗਿਰੀ, ਅਜਰਬੈਜਾਨ ਤੋਂ ਤੈਮੂਰ ਰਦਜਾਬੋਵ ਤੇ ਸਪੇਨ ਤੋਂ ਡੇਵਿਡ ਅੰਟੋਨ ਹਿੱਸਾ ਲੈ ਰਹੇ ਹਨ।
26 ਤੋਂ 28 ਦਸੰਬਰ ਤਕ ਪਹਿਲਾਂ ਰਾਊਂਡ ਰੌਬਿਨ ਆਧਾਰ 'ਤੇ 11 ਰਾਊਂਡ ਖੇਡੇ ਜਾਣਗੇ ਤੇ ਇਸ ਤੋਂ ਬਾਅਦ ਟਾਪ-8 ਖਿਡਾਰੀ ਪਲੇਅ ਆਫ ਵਿਚ ਜਗ੍ਹਾ ਬਣਾਉਣਗੇ, ਜਿੱਥੇ 29 ਦਸੰਬਰ ਤੋਂ 3 ਜਨਵਰੀ ਤਕ ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ। 1 ਲੱਖ 55 ਹਜ਼ਾਰ ਅਮਰੀਕਨ ਡਾਲਰ ਦੀ ਕੁਲ ਇਨਾਮੀ ਰਾਸ਼ੀ ਇਸ ਪ੍ਰਤੀਯੋਗਿਤਾ ਵਿਚ ਵੰਡੀ ਜਾਵੇਗੀ।

ਨੋਟ- ਏਅਰਥਿੰਗਸ ਮਾਸਟਰਸ ਸ਼ਤਰੰਜ : ਭਾਰਤ ਵਲੋਂ ਪੇਂਟਾਲਾ ਹਰਿਕ੍ਰਿਸ਼ਣਾ ਲਵੇਗਾ ਹਿੱਸਾ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh