ਸ਼ੁਰੁਆਤੀ ਵਿਕਟਾਂ ਨਾਲ ਸਾਡੀ ਜਿੱਤ ਦੀ ਨੀਂਹ ਹੋਈ ਪੱਕੀ : ਹੈਨਰੀ

07/11/2019 3:51:05 PM

ਸਪੋਰਟਸ ਡੈਸਕ— ਭਾਰਤ ਦੇ ਟਾਪ ਆਰਡਰ ਦੀਆਂ ਚੂਲਾਂ ਹਿਲਾਉਣ ਵਾਲੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਕਿਹਾ ਕਿ ਪਹਿਲਾਂ 45 ਮਿੰਟ 'ਚ ਮਿਲੀਆਂ ਵਿਕਟਾਂ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੀ 18 ਦੌੜਾਂ ਨਾਲ ਜਿੱਤ ਹਾਸਲ ਕੀਤੀ। ਹੈਨਰੀ ਤੇ ਟਰੇਂਟ ਬੋਲਟ ਨੇ ਨਵੀਂ ਗੇਂਦ ਨਾਲ ਕਹਿਰ ਵਰਾਉਂਦੇ ਹੋਏ ਭਾਰਤ ਦੀਆਂ ਤਿੰਨ ਵਿਕਟਾਂ ਪੰਜ ਦੌੜਾਂ 'ਤੇ ਅਤੇ ਚਾਰ ਵਿਕਟਾਂ 24 ਦੌੜਾਂ 'ਤੇ ਕੱਢ ਦਿੱਤੀਆਂ। ਹੈਨਰੀ ਨੇ ਜਿੱਤ ਤੋਂ ਬਾਅਦ ਕਿਹਾ, '' ਅਸੀਂ ਉਨ੍ਹਾਂ 'ਤੇ ਦਬਾਅ ਬਣਾਉਣਾ ਚਾਹੁੰਦੇ ਸਨ। ਭਾਰਤ ਦੇ ਕੋਲ ਵਿਸ਼ਵ ਪੱਧਰ ਦੀ ਬੱਲੇਬਾਜ਼ੀ ਕ੍ਰਮ ਹੈ ਤੇ ਸ਼ੁਰੂਆਤੀ ਵਿਕਟ ਜਲਦੀ ਲੈਣਾ ਸ਼ਾਨਦਾਰ ਸੀ।

ਉਨ੍ਹਾਂ ਨੇ ਕਿਹਾ, ''ਸੈਮੀਫਾਈਨਲ ਖਾਸ ਮੌਕਾ ਹੈ। ਸਾਨੂੰ ਪਤਾ ਸੀ ਕਿ ਸ਼ੁਰੂਆਤੀ ਵਿਕਟ ਜਲਦੀ ਨਿਕਲਣ 'ਤੇ ਉਨ੍ਹਾਂ ਦੇ ਲਈ ਔਖਾ ਹੋਵੇਗਾ ਤੇ ਇਸ ਤੋਂ ਸਾਨੂੰ ਉਹ ਪਲੇਟਫਾਰਮ ਮਿਲ ਗਿਆ ਜੋ ਅਸੀਂ ਚਾਹੁੰਦੇ ਸੀ। ਹੈਨਰੀ ਨੇ ਰੋਹਿਤ ਸ਼ਰਮਾ, ਕੇ. ਐੱਲ ਰਾਹੁਲ 'ਤੇ ਦਿਨੇਸ਼ ਕਾਰਤਿਕ ਨੂੰ ਆਊਟ ਕੀਤਾ ਜਿਸ ਦੀ ਬਦੌਲਤ ਉਨ੍ਹਾਂ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।