ਆਈ ਲੀਗ : ਆਈਜ਼ੋਲ ਐੱਫ. ਸੀ. ਨੇ ਇੰਡੀਅਨ ਏਰੋਜ਼ ਨੂੰ 2-1 ਨਾਲ ਹਰਾਇਆ

12/09/2019 10:44:46 PM

ਵਾਸਕੋ— ਆਈਜ਼ੋਲ ਐੱਫ. ਸੀ. ਨੇ ਸੋਮਵਾਰ ਨੂੰ ਇੱਥੇ ਇੰਡੀਅਨ ਏਰੋਜ਼ ਨੂੰ 2-1 ਨਾਲ ਹਰਾ ਕੇ 13ਵੇਂ ਹੀਰੋ ਆਈ. ਲੀਗ ਫੁੱਟਬਾਲ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਮਿਜ਼ੋਰਮ ਦੀ ਟੀਮ ਵਲੋਂ ਵਿਲੀਅਮ ਲਾਲਨੁਨਫੇਲਾ ਨੇ 64ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦਕਿ ਜੋ ਜੋਹਰਲਿਯਾਨਾ (90+4) ਨੇ ਖੇਡ ਖਤਮ ਹੋਣ ਤੋਂ ਕੁਝ ਦੇਰ ਪਹਿਲਾਂ ਦੂਜਾ ਗੋਲ ਕੀਤਾ, ਜੋ ਫੈਸਲਾਕੁੰਨ ਸਾਬਤ ਹੋਇਆ। ਇੰਡੀਅਨ ਏਰੋਜ਼ ਵਲੋਂ ਇਕਲੌਤਾ ਗੋਲ ਵਿਕ੍ਰਮ ਪ੍ਰਤਾਪ ਸਿੰਘ ਨੇ 81ਵੇਂ ਮਿੰਟ 'ਚ ਕੀਤਾ ਸੀ।

Gurdeep Singh

This news is Content Editor Gurdeep Singh