ਡਵੇਨ ਬ੍ਰਾਵੋ ਦਾ ਕ੍ਰਿਕਟ ਤੋਂ ਸੰਨਿਆਸ ''ਤੇ ਯੂ-ਟਰਨ, ਕੀਤਾ ਵਾਪਸੀ ਦਾ ਐਲਾਨ

12/13/2019 3:09:31 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਆਲਰਾਊਂਡਰ ਕ੍ਰਿਕਟਰ ਡਵੇਨ ਬ੍ਰਾਵੋ ਇਕ ਵਿਰ ਫਿਰ ਤੋਂ ਆਪਣੀ ਟੀਮ ਲਈ ਕੌਮਾਂਤਰੀ ਪੱਧਰ 'ਤੇ ਕ੍ਰਿਕਟ ਖੇਡਦੇ ਨਜ਼ਰ ਆ ਸਕਦੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਦਾ ਐਲਾਨ ਕੀਤਾ। ਵੈਸਟਇੰਡੀਜ਼ ਕ੍ਰਿਕਟ ਬੋਰਡ ਨਾਲ ਰਿਸ਼ਤੇ 'ਚ ਆਈ ਖਟਾਸ ਦੇ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। 36 ਸਾਲਾ ਦੇ ਵੈਸਟਇੰਡੀਜ਼ ਆਲਰਾਊਂਡਰ ਬ੍ਰਾਵੋ ਨੇ ਸ਼ੁੱਕਰਵਾਰ ਨੂੰ ਆਪਣੀ ਵਾਪਸੀ ਦਾ ਐਲਾਨ ਕਰਦੇ ਹੋਏ ਕਿਹਾ, ''ਮੈਂ ਅੱਜ ਕੌਮਾਂਤਰੀ ਕ੍ਰਿਕਟ ਤੋਂ ਵਾਪਸੀ ਦਾ ਐਲਾਨ ਕਰਦਾ ਹੈ। ਮੈਂ ਦੁਨੀਆ ਭਰ ਦੇ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਣਾ ਚਾਹੁੰਦਾ ਹਾਂ।''

ਬ੍ਰਾਵੋ ਨੇ ਅੱਗੇ ਕਿਹਾ, ''ਮੈਂ ਇਹ ਫੈਸਲਾ ਵੈਸਟ ਇੰਡੀਜ਼ ਕ੍ਰਿਕਟ ਬੋਰਡ 'ਚ ਪ੍ਰਸ਼ਾਸਨਿਕ ਪੱਧਰ 'ਤੇ ਹੋਏ ਬਦਲਾਅ ਦੇ ਬਾਅਦ ਲਿਆ ਹੈ। ਮੈਂ ਕੁਝ ਸਮੇਂ ਤੋਂ ਇਸ ਬਾਰੇ 'ਚ ਸੋਚ ਰਿਹਾ ਸੀ ਅਤੇ ਹਾਂ ਪੱਖੀ ਬਦਲਾਵਾਂ ਨੇ ਮੇਰੇ ਫੈਸਲੇ ਨੂੰ ਮਜ਼ਬੂਤ ਕੀਤਾ।'' ਬ੍ਰਾਵੋ ਦਾ ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਪ੍ਰਧਾਨ ਡੇਵ ਕੈਮਰਨ ਦੇ ਨਾਲ ਵਿਵਾਦ ਹੋਇਆ ਸੀ ਜਿਨ੍ਹਾਂ 'ਤੇ ਉਸ ਨੇ ਕਰੀਅਰ ਤਬਾਹ ਕਰਨ ਦਾ ਦੋਸ਼ ਲਾਇਆ ਸੀ। ਇਹ 2014 'ਚ ਹੋਇਆ ਸੀ ਜਦੋਂ ਬ੍ਰਾਵੋ ਦੀ ਅਗਵਾਈ ਵਾਲੀ ਵੈਸਟਇੰਡੀਜ਼ ਟੀਮ ਬੋਰਡ ਦੇ ਨਾਲ ਭੁਗਤਾਨ ਵਿਵਾਦ ਦੇ ਕਾਰਨ ਭਾਰਤ ਦੌਰਾ ਵਿਚਾਲੇ ਛੱਡ ਕੇ ਚਲੀ ਗਈ ਸੀ।

ਬ੍ਰਾਵੋ ਨੇ ਵੈਸਟਇੰਡੀਜ਼ ਲਈ 40 ਟੈਸਟ, 164 ਵਨ-ਡੇ ਅਤੇ 66 ਟੀ-20 ਖੇਡੇ ਹਨ। ਉਹ ਚੇਨਈ ਸੁਪਰਕਿੰਗਜ਼ ਲਈ ਆਈ. ਪੀ. ਐੱਲ. ਖੇਡਦੇ ਹਨ। ਇਸ ਤੋਂ ਇਲਾਵਾ ਉਹ ਪੀ. ਐੱਸ. ਐੱਲ., ਬਿਗ ਬੈਸ਼ ਲੀਗ, ਕੈਰੇਬੀਆਈ ਪ੍ਰੀਮੀਅਰ ਲੀਗ, ਕੈਨੇਡਾ ਲੀਗ ਅਤੇ ਅਬੂਧਾਬੀ ਟੀ-10 ਲੀਗ ਵੀ ਖੇਡੇ ਹਨ।

Tarsem Singh

This news is Content Editor Tarsem Singh