ਵਿਸ਼ਵ ਚੈਂਪੀਅਨਸ਼ਿਪ 'ਚ ਦੂਤੀ ਪਹਿਲੇ ਦੌਰ ਤੇ ਜ਼ਬੀਰ ਸੈਮੀਫਾਈਨਲ 'ਚ ਪਹੁੰਚ ਕੇ ਬਾਹਰ

09/29/2019 11:16:55 AM

ਦੋਹਾ- ਭਾਰਤੀ ਫਰਾਟਾ ਦੌੜਾਕ ਦੂਤੀ ਚੰਦ ਦੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੁਹਿੰਮ ਨਿਰਾਸ਼ਾਜਨਕ ਰਹੀ ਤੇ ਉਹ ਸ਼ਨੀਵਾਰ ਨੂੰ ਇੱਥੇ ਮਹਿਲਾਵਾਂ ਦੀ 100 ਮੀਟਰ ਦੌੜ ਵਿਚ ਇਸ ਸੈਸ਼ਨ ਦਾ ਸਭ ਤੋਂ ਖਰਾਬ ਸਮਾਂ 11.48 ਸੈਕੰਡ ਕੱਢ ਕੇ ਬਾਹਰ ਹੋ ਗਈ। ਪੁਰਸ਼ਾਂ ਦੇ 400 ਮੀਟਰ ਅੜਿੱਕਾ ਦੌੜ ਵਿਚ ਐੈੱਮ. ਪੀ. ਜਾਬਿਰ ਸੈਮੀਫਾਈਨਲ ਤੋਂ ਅੱਗੇ ਨਹੀਂ ਪਹੁੰਚ ਸਕਿਆ। ਜਾਬਿਰ ਹੀਟ ਨੰਬਰ 3 ਵਿਚ ਸਭ ਤੋਂ ਬਾਹਰੀ ਲੇਨ ਵਿਚ ਦੌੜਦੇ ਹੋਏ 49.71 ਸੈਕੰਡ ਦੇ ਨਾਲ ਪੰਜਵੇਂ ਤੇ ਕੁਲ 16ਵੇਂ ਸਥਾਨ 'ਤੇ ਰਿਹਾ।

ਪ੍ਰਤੀਯੋਗਿਤਾ ਦੇ ਸੈਮੀਫਾਈਨਲ ਦੇ ਤਿਨੋ ਹੀਟ ਦੇ ਚੋਟੀ 2 ਖਿਡਾਰੀਆਂ ਨੇ ਫਾਈਨਲ ਲਈ ਸਿੱਧੇ ਕੁਆਲੀਫਾਈ ਕੀਤਾ। ਇਨ੍ਹਾਂ 6 ਖਿਡਾਰੀਆਂ ਤੋਂ ਬਾਅਦ ਤੀਜੇ ਨਾਲ ਹੀਟ ਪੂਰਾ ਕਰਨ ਵਾਲੇ 2 ਖਿਡਾਰੀਆਂ ਨੂੰ ਵੀ ਫਾਈਨਲ ਦਾ ਟਿਕਟ ਮਿਲਿਆ। ਮੌਜੂਦਾ ਵਿਸ਼ਵ ਚੈਂਪੀਅਨਸ਼ਿਪ ਕਾਸਰਟੇਨ ਵਾਰਹੋਲਮ ਨੇ 48.28 ਸੈਕੰਡ ਦੇ ਸਮੇਂ ਦੇ ਨਾਲ ਚੋਟੀ 'ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ। ਮਹਿਲਾਵਾਂ ਦੇ 100 ਮੀਟਰ ਓਲੰਪਿਕ 2012 ਦੀ ਚੈਂਪੀਅਨ ਜਮੈਕਾ ਦੀ ਸ਼ੈਲੀ ਐੱਨ ਫ੍ਰੇਜਰ ਪ੍ਰੀਸ ਨੇ 10.80 ਸੈਕੰਡ ਅਤੇ ਪਿਛਲੀ ਵਾਰ ਦੀ ਚਾਂਦੀ ਤਮਗਾ ਜੇਤੂ ਆਈਵਰੀ ਕੋਸਟ ਦੀ ਮੇਰੀ ਜੋਸ ਲਾ ਲੁ ਨੇ 10.85 ਸੈਕੇਂਡ ਦਾ ਸਮਾਂ ਕੱਢਿਆ ਜਿਸ ਤੋਂ ਪਤਾ ਚਲਦਾ ਹੈ ਕਿ ਦੁਨੀਆ ਦੀ ਸਰਵਸ੍ਰੇਸ਼ਠ ਖਿਡਾਰੀਆਂ ਤੋਂ ਭਾਰਤੀ ਕਿੰਨੇ ਪਿੱਛੇ ਹਨ।