ਭਾਰਤ ਦੀ ਨੰਬਰ 1 ਦੌੜਾਕ ਦੁਤੀ ਚੰਦ ਡੋਪ ਟੈਸਟ 'ਚ ਹੋਈ ਫ਼ੇਲ੍ਹ, ਨਾਡਾ ਨੇ ਕੀਤੀ ਸਖ਼ਤ ਕਾਰਵਾਈ

01/18/2023 4:04:18 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੀ ਨੰਬਰ ਇਕ ਦੌੜਾਕ ਦੁਤੀ ਚੰਦ ਨੂੰ ਮੁਕਾਬਲੇ ਤੋਂ ਬਾਹਰ ਹੋਏ ਟੈਸਟ ਵਿਚ ਪਾਬੰਦੀਸ਼ੁਦਾ ਐਨਾਬੋਲਿਕ ਸਟੇਰਾਇਡ ਦੇ ਸੇਵਨ ਦੀ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਏਸ਼ੀਅਨ ਖੇਡਾਂ 2018 ਵਿੱਚ 100 ਅਤੇ 200 ਮੀਟਰ ਦੌੜ ਵਿੱਚ ਦੂਜੇ ਸਥਾਨ 'ਤੇ ਰਹੀ ਦੂਤੀ 100 ਮੀਟਰ ਵਿੱਚ ਮੌਜੂਦਾ ਰਾਸ਼ਟਰੀ ਚੈਂਪੀਅਨ ਹੈ।

ਇਹ ਵੀ ਪੜ੍ਹੋ: ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਜਨਤਕ ਤੌਰ 'ਤੇ ਮਾਰੇ ਕੋੜੇ, ਫੁੱਟਬਾਲ ਸਟੇਡੀਅਮ 'ਚ ਵੱਢੇ 4 ਦੇ ਹੱਥ

ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਦੂਤੀ ਚੰਦ ਨੂੰ ਐਂਡਰੀਨ, ਓਸਟਰਾਈਨ ਅਤੇ ਲਿਗਾਂਡ੍ਰੋਲ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਦੁਤੀ ਨੂੰ ਲਿਖੇ ਪੱਤਰ 'ਚ ਏ.ਏ.ਐੱਫ. ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਤੁਹਾਡੇ ਏ ਨਮੂਨੇ ਦੀ NDTL (ਨੈਸ਼ਨਲ ਡੋਪ ਟੈਸਟ ਲੈਬਾਰਟਰੀ) ਵਿਚ ਵਾਡਾ (ਵਿਸ਼ਵ ਡੋਪਿੰਗ ਰੋਕੂ ਏਜੰਸੀ) ਦੀ ਪ੍ਰਕਿਰਿਆ ਦੇ ਤਹਿਤ ਜਾਂਚ ਕੀਤੀ ਗਈ ਅਤੇ ਨਤੀਜਾ ਪਾਜ਼ੇਟਿਵ ਆਇਆ ਹੈ।

ਇਹ ਵੀ ਪੜ੍ਹੋ: ਯੂਕੇ ਦੇ PM ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ, ਕੇਲੇ ਦੇ ਪੱਤਿਆਂ 'ਤੇ ਪਰੋਸਿਆ ਭੋਜਨ (ਵੀਡੀਓ)

ਇਹ ਨਮੂਨਾ ਪਿਛਲੇ ਸਾਲ 5 ਦਸੰਬਰ ਨੂੰ ਟੂਰਨਾਮੈਂਟ ਤੋਂ ਬਾਹਰ ਹੋਏ ਮੁਕਾਬਲੇ ਵਿੱਚ ਲਿਆ ਗਿਆ ਸੀ। ਪੱਤਰ ਵਿੱਚ ਦੁਤੀ ਨੂੰ ਇਸਦੇ ਨਤੀਜਿਆਂ ਬਾਰੇ ਵੀ ਚੇਤਾਵਨੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਲੈਟਰ ਕੰਟੈਂਟ ਨੂੰ ਧਿਆਨ ਨਾਲ ਪੜ੍ਹੋ ਜਿਸ ਵਿਚ ਇਸ ਦੇ ਨਤੀਜਿਆਂ ਬਾਰੇ ਦੱਸਿਆ ਗਿਆ ਹੈ। ਸੰਪਰਕ ਕਰਨ 'ਤੇ ਦੂਤੀ ਨੇ ਕਿਹਾ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੈਂ ਕਈ ਟੈਸਟ ਦਿੱਤੇ ਹਨ ਪਰ AFI ਨੇ ਮੈਨੂੰ ਕੁਝ ਨਹੀਂ ਦੱਸਿਆ ਹੈ। ਮੈਨੂੰ ਇਸ ਬਾਰੇ ਸੋਸ਼ਲ ਮੀਡੀਆ ਤੋਂ ਹੀ ਜਾਣਕਾਰੀ ਮਿਲ ਰਹੀ ਹੈ।

ਇਹ ਵੀ ਪੜ੍ਹੋ: ਸ਼ਰੀਫ ਨੇ ‘ਭੱਖਦੇ’ ਮੁੱਦਿਆਂ ਨੂੰ ਸੁਲਝਾਉਣ ਲਈ ਭਾਰਤ ਨਾਲ 'ਗੰਭੀਰ' ਗੱਲਬਾਤ ਦੀ ਕੀਤੀ ਮੰਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry