ਦੂਤੀ ਨੇ ਵਿਦੇਸ਼ ਮੰਤਰਾਲਾ ਤੋਂ ਯੂਰਪੀਅਨ ਪ੍ਰਤੀਯੋਗਿਤਾਵਾਂ ਲਈ ਵੀਜ਼ਾ ਹਾਸਲ ਕਰਨ ''ਚ ਮਦਦ ਦੀ ਕੀਤੀ ਅਪੀਲ

08/08/2019 11:47:06 PM

ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਦੂਤੀ ਚੰਦ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐੈੱਸ. ਜੈਸ਼ੰਕਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰਨ, ਜਿਸ ਨਾਲ ਉਹ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਕੁਆਲੀਫਾਈ ਕਰਨ ਦੀ ਮੁਹਿੰਮ ਦੇ ਤਹਿਤ ਯੂਰਪ ਵਿਚ ਕੁਝ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਸਕੇ।
ਹਾਲ ਹੀ ਵਿਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਦੀ ਪਹਿਲੀ ਮਹਿਲਾ ਟ੍ਰੈਕ ਐਂਡ ਫੀਲਡ ਖਿਡਾਰੀ ਬਣੀ ਦੂਤੀ ਨੂੰ ਆਈ. ਏ. ਏ. ਐੈੱਫ. ਤੋਂ ਮਨਜ਼ੂਰ 100 ਮੀਟਰ ਦੀਆਂ ਦੋ ਫਰਾਟਾ ਦੌੜਾਂ ਵਿਚ 13 ਅਗਸਤ ਨੂੰ ਆਇਰਲੈਂਡ ਤੇ 19 ਅਗਸਤ ਨੂੰ ਜਰਮਨੀ ਵਿਚ ਹਿੱਸਾ ਲੈਣਾ ਸੀ ਪਰ ਉਸ ਨੂੰ ਅਜੇ ਤਕ ਵੀਜ਼ਾ ਨਹੀਂ ਮਿਲਿਆ ਹੈ।

Gurdeep Singh

This news is Content Editor Gurdeep Singh