ਪੰਜਾਬ ਦੇ ਦੁਸ਼ਯੰਤ ਸ਼ਰਮਾ ਨੂੰ ਸ਼ਤਰੰਜ ''ਚ ਮਿਲਿਆ ਪਹਿਲਾ ਇੰਟਰਨੈਸ਼ਨਲ ਮਾਸਟਰਸ ਨਾਰਮ

07/29/2019 9:25:15 PM

ਪਰਦੁਬਾਈਸ (ਨਿਕਲੇਸ਼ ਜੈਨ)— ਚੈੱਕ ਗਣਰਾਜ 'ਚ ਖਤਮ ਹੋਈ ਚੈੱਕ ਓਪਨ 2019 ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਪੰਜਾਬ ਦੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਦੁਸ਼ਯੰਤ ਸ਼ਰਮਾ ਨੇ ਆਪਣੀ ਖੇਡ ਜ਼ਿੰਦਗੀ ਦਾ ਪਹਿਲਾ ਇੰਟਰਨੈਸ਼ਨਲ ਨਾਰਮ ਹਾਸਲ ਕਰ ਲਿਆ। ਅਜਿਹਾ ਕਰਨ ਵਾਲਾ ਉਹ ਪੰਜਾਬ ਸੂਬੇ 'ਚੋਂ ਇਕੱਲਾ ਖਿਡਾਰੀ ਬਣ ਗਿਆ ਹੈ। ਹਾਲਾਂਕਿ ਅਜੇ ਇੰਟਰਨੈਸ਼ਨਲ ਮਾਸਟਰ ਬਣਨ ਲਈ ਉਸ ਨੂੰ 2 ਹੋਰ ਇੰਟਰਨੈਸ਼ਨਲ ਮਾਸਟਰਸ ਨਾਰਮ ਤੇ ਆਪਣੀ ਰੇਟਿੰਗ ਨੂੰ 2400 ਅੰਕਾਂ ਤਕ ਲਿਜਾਣਾ ਪਵੇਗਾ। ਫਿਲਹਾਲ 2168 ਰੇਟਿੰਗ ਦਾ ਦੁਸ਼ਯੰਤ ਆਪਣੀ ਰੇਟਿੰਗ 'ਚ ਇਸ ਚੈਂਪੀਅਨਸ਼ਿਪ 'ਚ 78 ਅੰਕ ਜੋੜਨ ਵਿਚ ਕਾਮਯਾਬ ਰਿਹਾ।
ਉਸ ਨੇ 9 ਰਾਊਂਡਜ਼ 'ਚੋਂ 5 ਡਰਾਅ, 3 ਜਿੱਤਾਂ ਤੇ 1 ਹਾਰ ਨਾਲ 5.5 ਅੰਕ ਬਣਾ ਕੇ +2500 ਰੇਟਿੰਗ ਦਾ ਪ੍ਰਦਰਸ਼ਨ ਕੀਤਾ ਅਤੇ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰਸ ਨਾਰਮ ਹਾਸਲ ਕਰ ਲਿਆ।

Gurdeep Singh

This news is Content Editor Gurdeep Singh