ਮੈਚ ਦੌਰਾਨ ਪਾਕਿ ਦਾ ਖਿਡਾਰੀ ਇਸ ਤਰ੍ਹਾਂ ਹੋਇਆ ਰਨ ਆਊਟ

12/06/2018 11:07:18 PM

ਨਵੀਂ ਦਿੱਲੀ— ਆਬੂ ਧਾਬੀ 'ਚ ਨਿਊਜ਼ੀਲੈਂਡ ਖਿਲਾਫ ਚੱਲ ਰਹੇ ਤੀਜੇ ਟੈਸਟ ਮੈਚ ਦੇ ਦੌਰਾਨ ਭਾਵੇਂ ਹੀ ਪਾਕਿਸਤਾਨ ਦੇ ਸਪਿਨਰ ਯਾਸਿਰ ਸ਼ਾਹ ਸਭ ਤੋਂ ਤੇਜ਼ ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਨੰਬਰ ਇਕ ਹਨ ਪਰ ਮੈਚ ਦੇ ਦੌਰਾਨ ਇਕ ਘਟਨਾ ਸਾਹਮਣੇ ਦੇਖਣ ਨੂੰ ਮਿਲੀ। ਦਰਅਸਲ ਪਾਕਿਸਤਾਨ ਦੀ ਗੇਂਦਬਾਜ਼ੀ ਦੇ ਦੌਰਾਨ ਯਾਸਿਰ ਕਪਤਾਨ ਸਰਫਰਾਜ਼ ਦਾ ਸਾਥ ਦੇਣ ਦੇ ਲਈ ਕ੍ਰੀਜ਼ 'ਤੇ ਉਤਰੇ ਸਨ ਪਰ ਗੜਬੜੀ ਉਸ ਸਮੇਂ ਹੋ ਗਈ ਜਦੋ ਨਿਊਜ਼ੀਲੈਂਡ ਦੇ ਗੇਂਦਬਾਜ਼ ਸਮਰਵਿਲ ਦੀ ਇਕ ਗੇਂਦ 'ਤੇ ਸ਼ਾਟ ਲਗਾ ਕੇ ਸਰਫਰਾਜ਼ ਨੇ 2 ਦੌੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਦੌੜ ਪੂਰੀ ਕਰਨ ਤੋਂ ਬਾਅਦ ਯਾਸਿਰ ਬੈਟਿੰਗ ਐਡ 'ਤੇ ਜਾ ਕੇ ਰੁੱਕ ਗਏ ਸਨ ਪਰ ਸਰਫਰਾਜ਼ ਨੇ ਦੂਜੇ ਰਨ ਦੇ ਲਈ ਬੋਲ ਦਿੱਤਾ। ਯਾਸਿਰ ਜਦੋ ਦੌੜਣ ਲੱਗਾ ਤਾਂ ਉਸਦਾ ਬੂਟ ਖੁੱਲ ਗਿਆ। ਉਹ ਇਕ ਪੈਰ 'ਚ ਹੀ ਬੂਟ ਪਾ ਕੇ ਰਨ ਦੇ ਲਈ ਦੌੜਿਆਂ ਪਰ ਉਹ ਰਨ ਆਊਟ ਹੋ ਗਿਆ। ਯਾਸਿਰ ਦੇ ਰਨਆਊਟ ਹੋਣ ਤੋਂ ਬਾਅਦ ਸਰਫਰਾਜ਼ ਨਰਾਜ਼ ਹੋ ਕੇ ਉਸ ਵੱਲ ਦੇਖਦੇ ਰਹੇ।