ਲਾਕਡਾਊਨ ਦੌਰਾਨ ਕ੍ਰਿਕਟਰ ਰਿਧੀਮਾਨ ਸਾਹਾ ਦੇ ਘਰ ਦਾਖਲ ਹੋਏ 6 ਚੋਰ

04/25/2020 7:22:33 PM

ਕੋਲਕਾਤਾ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਦੀਮਾਨ ਸਾਹਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਲੀਗੁੜੀ ਸਥਿਤ ਉਸ ਦੇ ਘਰ ਵਿਚ ਸ਼ੁੱਕਰਵਾਰ ਨੂੰ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੇ ਸਮੇਂ ਘਰ ਵਿਚ ਕੋਈ ਨਹੀਂ ਸੀ। ਕੋਲ ਹੀ ਰਹਿਣ ਵਾਲੇ ਸਾਹਾ ਦੇ ਚਾਚਾ ਨੇ ਚੋਰੀ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ । ਇਸ ਵਿਚ ਲੱਗਭਗ 6 ਬਦਮਾਸ਼ ਸ਼ਾਮਲ ਸਨ ਜੋ ਕਾਰ ਤੋਂ ਫਰਾਰ ਹੋ ਗਏ। ਸਾਹਾ ਹੁਣ ਦੱਖਣੀ ਕੋਲਕਾਤਾ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ। ਉਸ ਨੇ ਕਿਹਾ ਕਿ ਇਹ ਕਾਫੀ ਬੁਰਾ ਹੈ। ਅਸੀਂ ਅਜਿਹੀ ਚੋਰੀ ਬਾਰੇ ਬਚਪਨ ਵਿਚ ਹੀ ਸੁਣਿਆ ਸੀ। ਉਮੀਦ ਹੈ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖੇਗੀ। ਸਾਹਾ ਦੇ ਵੱਡੇ ਭਰਾ ਮੁੰਬਈ ਵਿਚ ਕੰਮ ਕਰਦੇ ਹਨ, ਜਦਕਿ ਉਸ ਦੇ ਮਾਤਾ-ਪਿਤਾ ਲਾਕਡਾਊਨ ਕਾਰਨ ਕੋਲਕਾਤਾ ਵਿਚ ਉਸ ਦੇ ਨਾਲ ਫਸ ਗਏ ਹਨ। ਸਾਹਾ ਨੇ ਕਿਹਾ ਕਿ ਬਦਮਾਸ਼ਾਂ ਨੂੰ ਸ਼ਾਇਦ ਇਸ ਦੇ ਬਾਰੇ ਪਤਾ ਸੀ। ਉਹ ਸ਼ੁੱਕਰਵਾਰ ਦੀ ਰਾਤ ਲੱਗਭਗ 2 ਵਜੇ ਪਿਛਲੇ ਦਰਵਾਜ਼ੇ ਤੋਂ ਵੜੇ ਸੀ। ਉਸ ਦੇ ਘਰ ਵਿਚ ਸੀ. ਸੀ. ਟੀ. ਵੀ. ਲੱਗਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਉੱਥੇ ਹੀ ਸਾਹਾ ਦੇ ਚਾਚਾ ਮਲਯ ਮੁਤਾਬਕ ਉਸ ਦੇ ਬੇਟੇ ਨੂੰ ਅੱਧੀ ਰਾਤ ਨੂੰ ਕੁਝ ਆਵਾਜ਼ ਆਈ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਰਾਤ ਦੇ ਕਰੀਬ 2 ਵਜੇ ਸੀ। ਉਸ ਨੇ ਤੁਰੰਤ ਲਾਈਟ ਚਲਾਈ ਪਰ ਉਸ ਦੀ ਆਵਾਜ਼ ਸੁਣ ਕੇ ਚੋਰ ਭੱਜ ਗਏ। ਉਨ੍ਹਾਂ ਦੇ ਕੋਲ ਕਾਰ ਸੀ ਪਰ ਉਹ ਕਾਰ ਨੂੰ ਸਹੀ ਤਰ੍ਹਾਂ ਨਹੀਂ ਦੇਖ ਸਕੇ। 

Ranjit

This news is Content Editor Ranjit