IAAF ਨਿਯਮਾਂ ''ਚ ਬਦਲਾਅ ਦੇ ਕਾਰਨ ਡਾਇਮੰਡ ਲੀਗ ''ਚ ਵਾਪਸੀ ਕਰਨ ਲਈ ਤਿਆਰ ਸੇਮੇਨਿਆ

05/03/2018 5:46:29 PM

ਦੋਹਾ (ਬਿਊਰੋ)— ਹਾਈ ਟੈਸਟੋਸਟੇਰੋਨ ਪੱਧਰ ਵਾਲੀ ਮਹਿਲਾ ਖਿਡਾਰੀਆਂ ਦੇ ਲਈ ਆਈ.ਏ.ਏ.ਐੱਫ. ਦੇ ਨਵੇਂ ਨਿਯਮਾਂ ਦੇ ਬਾਅਦ ਹੁਣ ਕਾਸਟਰ ਸੇਮੇਨਿਆ ਸ਼ੁਕਰਵਾਰ ਨੂੰ ਇਥੇ ਸ਼ੁਰੂ ਹੋ ਰਹੀ ਡਾਇਮੰਡ ਲੀਗ ਦੇ ਜ਼ਰੀਏ ਟ੍ਰੈਕ 'ਤੇ ਵਾਪਸੀ ਕਰੇਗੀ।

ਦੱਖਣੀ ਅਫਰੀਕਾ ਦੀ ਦੋਹਰੀ ਓਲੰਪਿਕ 800 ਮੀਟਰ ਚੈਂਪੀਅਨ ਸੇਮੇਨਿਆ ਹੁਣ 1500 ਮੀਟਰ 'ਚ ਉਤਰੇਗੀ। ਨਿਯਮਾਂ 'ਚ ਬਦਲਾਅ ਦੇ ਬਾਅਦ ਇਹ ਉਸਦਾ ਪਹਿਲਾ ਮੁਕਾਬਲਾ ਹੈ। ਆਪਣੇ ਮਜ਼ਬੂਤ ਕੱਦ ਕਾਠ ਅਤੇ ਜਾਨਦਾਰ ਆਵਾਜ਼ ਦੇ ਕਾਰਨ ਸੇਮੇਨਿਆ ਹਮੇਸ਼ਾਂ ਤੋਂ ਵਿਵਾਦਾਂ ਦੇ ਘੇਰੇ 'ਚ ਰਹੀ ਹੈ। ਹਾਈਪਰ ਐਂਡਰੋਜ਼ੀਨਿਯਮ ਦੇ ਕਾਰਨ ਉਸਦੇ ਸਰੀਰ 'ਚ ਪੁਰਸ਼ ਸੈਕਸ ਹਾਰਮੋਨਸ ਜ਼ਿਆਦਾ ਬਣਦੇ ਹਨ। 1 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਨਿਯਮ ਦੇ ਤਹਿਤ ਉਹ ਹੀ ਖਿਡਾਰੀ ਹੁਣ ਮੁਕਾਬਲਿਆਂ 'ਚ ਭਾਗ ਲੈ ਸਕਦੇ ਹਨ ਜੋ ਟੈਸਟੋਸਟੇਰੋਨ ਦਾ ਪੱਧਰ ਦਵਾਈਆਂ ਦੇ ਜ਼ਰੀਏ ਘੱਟ ਕਰਨਗੇ। ਸੇਮੇਨਿਆ ਨੇ ਹਾਲ ਹੀ 'ਚ ਰਾਸ਼ਟਰਮੰਡਲ ਖੇਡਾਂ 'ਚ 800 ਅਤੇ 1500 ਮੀਟਰ 'ਚ ਸੋਨ ਤਮਗਾ ਜਿੱਤਿਆ ਹੈ।

ਮੌਜੂਦਾ ਓਲੰਪਿਕ ਚੈਂਪੀਅਨ ਜਮਰਕਾ ਦੀ ਐਲੇਨ ਥਾਮਪਸਨ ਮਹਿਲਾਵਾਂ ਦੀ 100 ਮੀਟਰ ਦੌੜ 'ਚ ਨੀਦਰਲੈਂਡ ਦੀ ਓਲੰਪਿਕ ਚਾਂਦੀ ਤਮਗਾ ਜੇਤੂ ਡਾਫਨੇ ਸ਼ਿਪਰਸ ਨੂੰ ਚੁਣੌਤੀ ਦੇਵੇਗੀ। ਇਨ੍ਹਾਂ 'ਚ 100 ਅਤੇ 200 ਮੀਟਰ ਦੀ ਵਿਸ਼ਵ ਚਾਂਦੀ ਵਿਜੇਤਾ ਆਈਵਰੀ ਕੋਸਟ ਦੀ ਮਾਰੀ ਜੋਸੀ ਤਾ ਲੋਉ ਹੋਵੇਗੀ।

ਪੁਰਸ਼ਾਂ ਦੇ 200 ਮੀਟਰ 'ਚ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੇ ਰਾਮਿਲ ਗੁਲਿਯੇਵ, ਓਲੰਪਿਕ ਚਾਂਦੀ ਤਮਗਾ ਜੇਤੂ ਕਨਾਡਾ ਦੇ ਆਂਦਰੇ ਡੇ ਗ੍ਰਾਸੇ, 2017 ਡਾਇਮੰਡ ਲੀਗ ਚੈਂਪੀਅਨ ਅਮਰੀਕਾ ਦੇ ਨੋਆ ਲਾਈਸੇਸ ਅਤੇ ਵਿਸ਼ਵ ਚੈਂਪੀਅਨਸ਼ਿਪ ਕਾਂਸਾ ਤਮਗਾ ਜੇਤੂ ਤਿਰਿਨਿਦਾਦ ਅਤੇ ਟੋਬੈਗੋ ਦੇ ਜੇਰੀਮ ਰਿਚਰਡਸ ਵੀ ਹੋਣਗੇ।