ਮੀਰਾਬਾਈ ਦੇ ਕੋਚ ਵਿਜੇ ਅਤੇ ਪੰਤ ਦੇ ਕੋਚ ਤਾਰਕ ਬਣਨਗੇ ਦ੍ਰੋਣਾਚਾਰਿਆ ਐਵਾਰਡੀ

09/17/2018 5:09:27 PM

ਨਵੀਂ ਦਿੱਲੀ : ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਕੋਚ ਵਿਜੇ ਸ਼ਰਮਾ ਅਤੇ ਨੌਜਵਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਕੋਚ ਤਾਰਕ ਸਿਨਹਾ ਦੇ ਨਾਂ ਦੀ ਵੱਕਾਰੀ ਦ੍ਰੋਣਾਚਾਰਿਆ ਐਵਾਰਡ ਲਈ ਸਿਫਾਰਿਸ਼ ਕੀਤੀ ਗਈ ਜਿਸ 'ਤੇ ਆਖਰੀ ਫੈਸਲਾ ਕੇਂਦਰੀ ਖੇਡ ਮੰਤਰਾਲੇ ਨੂੰ ਲੈਣਾ ਹੈ। ਰਿਟਾਇਰ ਜਸਟਿਸ ਮੁਕੁਲ ਮੁਦਰਲ ਦੀ ਅਗਵਾਈ ਵਿਚ ਐਤਵਾਰ ਨੂੰ ਚੋਣ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਦ੍ਰੋਣਾਚਾਰਿਆ, ਧਿਆਨਚੰਦ ਅਤੇ ਦ੍ਰੋਣਾਚਾਰਿਆ (ਲਾਈਫਟਾਈਮ) ਪੁਰਸਕਾਰ ਮਿਲਣ ਵਾਲਿਆਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ।

ਦ੍ਰੋਣਾਚਾਰਿਆ ਪੁਰਸਕਾਰਾਂ ਲਈ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਕੋਚ ਵਿਜੇ ਸ਼ਰਮਾ ਅਤੇ ਕੋਚ ਤਾਰਕ ਸਿਨਹਾ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਚੋਣ ਕਮੇਟੀ ਨੇ ਇਸ ਤੋਂ ਇਲਾਵਾ ਮੁੱਕੇਬਾਜ਼ੀ ਕੋਚ ਸੀ. ਏ. ਕਟੱਪਾ, ਟੇਬਲ ਟੈਨਿਸ ਕੋਚ ਸ਼੍ਰੀਨਵਾਸ ਰਾਵ, ਕਲੇਰੇਨਸ ਲੋਬੋ (ਹਾਕੀ) ਅਤੇ ਜੀਵਨ ਸ਼ਰਮਾ (ਜੁੱਡੋ) ਦੇ ਨਾਂ ਦੀ ਵੀ ਦ੍ਰੋਣਾਚਾਰਿਆ ਐਵਾਰਡ ਦੇ ਲਈ ਸਿਫਾਰਿਸ਼ ਕੀਤੀ ਹੈ। ਧਿਆਨਚੰਦ ਐਵਰਡਰ ਲਈ ਭਰਤ ਛੇਤਰੀ (ਹਾਕੀ), ਸਤਿਆਦੇਵ ਪ੍ਰਸਾਦ (ਤੀਰਅੰਦਾਜ਼), ਦਾਦੂ ਚੌਗਲੇ (ਕੁਸ਼ਤੀ), ਅਤੇ ਬੌਬੀ ਅਲਾਏਸਿਅਸ (ਐਥਲੈਟਿਕਸ) ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ।