ਦ੍ਰਵਿੜ ਅੱਗੇ ਝੁਕਿਆ ਸੋਸ਼ਲ ਮੀਡੀਆ, ਪਰ ਰਵੀ ਸ਼ਾਸਤਰੀ ਨੂੰ ਖੂਬ ਕਰ ਰਹੇ ਟਰੋਲ

02/06/2018 4:08:16 PM

ਨਵੀਂ ਦਿੱਲੀ (ਬਿਊਰੋ)— ਅੰਡਰ-19 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਦੀ ਜਿੱਤ ਨਾਲ ਹੀ ਭਾਰਤ ਚੌਥੀ ਵਾਰ ਇਸ ਖਿਤਾਬ ਨੂੰ ਜਿੱਤਣ ਵਾਲੀ ਟੀਮ ਬਣ ਗਈ। ਅੰਡਰ-19 ਵਰਲਡ ਕੱਪ ਦੇ ਸਫਰ ਉੱਤੇ ਨਜ਼ਰ ਪਾਈਏ ਤਾਂ ਭਾਰਤੀ ਟੀਮ ਹਰ ਮੁਕਾਬਲੇ ਵਿਚ ਇਕਪਾਸੜ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਨੂੰ ਵਰਲਡ ਕੱਪ ਦਿਵਾਉਣ ਵਿਚ ਕੋਚ ਰਾਹੁਲ ਦ੍ਰਵਿੜ ਨੇ ਅਹਿਮ ਭੂਮਿਕਾ ਨਿਭਾਈ ਹੈ। ਟੀਮ ਦੇ ਖਿਡਾਰੀਆਂ ਨੇ ਵੀ ਇਸ ਜਿੱਤ ਦਾ ਕਰੈਡਿਟ ਕੋਚ ਦ੍ਰਵਿੜ ਨੂੰ ਹੀ ਦਿੱਤਾ। ਜਿੱਤ ਦੇ ਬਾਅਦ ਤੋਂ ਹੀ ਕ੍ਰਿਕਟ ਫੈਂਸ ਲਗਾਤਾਰ ਰਾਹੁਲ ਦ੍ਰਵਿੜ ਦੀ ਤਾਰੀਫ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਕ ਪਾਸੇ ਭਾਰਤੀ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਵਿੜ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਤਾਂ ਉਥੇ ਹੀ ਦੂਜੇ ਪਾਸੇ ਫੈਂਸ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਖਿੱਚਾਈ ਕਰ ਰਹੇ ਹਨ।
 

ਜਾਣੋ ਟਵਿੱਟਰ ਰੀ-ਐਕਸ਼ਨ
ਸੋਸ਼ਲ ਮੀਡੀਆ ਉੱਤੇ ਫੈਂਸ ਰਵੀ ਸ਼ਾਸਤਰੀ ਨੂੰ ਰਾਹੁਲ ਦ੍ਰਵਿੜ ਤੋਂ ਕੋਚਿੰਗ ਸਿੱਖਣ ਦੀ ਨਸੀਹਤ ਦੇ ਰਹੇ ਹਨ। ਇੱਕ ਫੈਨ ਦੋਨਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਟਵਿੱਟਰ ਉੱਤੇ ਲਿਖਿਆ, 'ਅੰਡਰ-19 ਦਾ ਕੋਚ ਦਿ ਵਾਲ ਹੈ, ਪਰ ਭਾਰਤੀ ਟੀਮ ਦਾ ਕੋਚ ਬਵਾਲ ਹੈ।
ਦੋਨਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਈ ਫੈਂਸ ਨੇ ਇਨ੍ਹਾਂ ਦਰਮਿਆਨ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਨੇ ਕਿਹਾ ਦ੍ਰਵਿੜ ਰੀਅਲ ਕੋਚ ਲੱਗਦੇ ਹਨ ਜਦਕਿ ਸ਼ਾਸਤਰੀ ਇਕ ਵਾਰ ਬਾਹਰ ਕੀਤੇ ਜਾ ਚੁੱਕੇ ਹਨ। ਰਾਹੁਲ ਨੇ ਲਗਾਤਾਰ ਮਿਹਨਤ ਕਰਕੇ ਟੀਮ ਵਿਚ ਜਿੱਤਣ ਦਾ ਦਮ ਭਰਿਆ ਹੈ।
ਦ੍ਰਵਿੜ ਜੇਕਰ ਅੰਡਰ-19 ਟੀਮ ਨੂੰ ਸੰਵਾਰਨ ਦਾ ਕੰਮ ਕਰ ਰਹੇ ਹਨ, ਤਾਂ ਸ਼ਾਸਤਰੀ ਭਾਰਤੀ ਟੀਮ ਨੂੰ ਗੁਰ ਗੋਬਰ ਬਣਾ ਰਹੇ ਹਨ। ਇੱਕ ਨੇ ਲਿਖਿਆ, ਦ੍ਰਵਿੜ ਟਾਪ ਕੋਚ, ਸ਼ਾਸਤਰੀ ਪਾਟ ਕੋਚ।